post

Jasbeer Singh

(Chief Editor)

Crime

ਪਤਨੀ ਅਤੇ ਧੀ ਦੇ ਕਤਲ ਦੇ ਦੋਸ਼ ਵਿਚ ਲਾਹੌਰ ਦਾ ਡੀ. ਐੱਸ. ਪੀ. ਗ੍ਰਿਫਤਾਰ

post-img

ਪਤਨੀ ਅਤੇ ਧੀ ਦੇ ਕਤਲ ਦੇ ਦੋਸ਼ ਵਿਚ ਲਾਹੌਰ ਦਾ ਡੀ. ਐੱਸ. ਪੀ. ਗ੍ਰਿਫਤਾਰ ਗੁਰਦਾਸਪੁਰ/ਲਾਹੌਰ, 16 ਦਸੰਬਰ 2025 : ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਇਕ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਨੂੰ ਆਪਣੀ ਪਤਨੀ ਅਤੇ ਨਾਬਾਲਗ ਧੀ ਦਾ ਕਤਲ ਕਰਨ ਅਤੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਲਈ ਅਗਵਾ ਦਾ ਮਾਮਲਾ ਘੜਨ ਦੇ ਦੋਸ਼ `ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫਰਜ਼ੀ ਅਗਵਾ ਦਾ ਮਾਮਲਾ ਆਇਆ ਸਾਹਮਣੇ ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮੁਹੰਮਦ ਉਸਮਾਨ ਹੈਦਰ, ਜੋ ਕਿ ਡੀ. ਐੱਸ. ਪੀ. ਇਨਵੈਸਟੀਗੇਸ਼ਨ ਕਾਹਨਾ ਵਜੋਂ ਸੇਵਾ ਨਿਭਾਅ ਰਿਹਾ ਸੀ, ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਸ ਨੇ ਲੰਬੇ ਸਮੇਂ ਤੋਂ ਚੱਲ ਰਹੇ ਘਰੇਲੂ ਝਗੜੇ ਤੋਂ ਬਾਅਦ ਆਪਣੀ ਪਤਨੀ ਅਤੇ ਧੀ ਦਾ ਕਤਲ ਕਰ ਦਿੱਤਾ। ਸੀ, ਜਿਸ ਤੋਂ ਬਾਅਦ ਉਸ ਨੇ ਲਾਹੌਰ ਦੇ ਬਰਕੀ ਪੁਲਸ ਸਟੇਸ਼ਨ `ਚ ਇਕ ਝੂਠੀ ਪਹਿਲੀ ਸੂਚਨਾ ਰਿਪੋਰਟ (ਐੱਫ. ਆਈ. ਆਰ.) ਦਰਜ ਕਰਵਾਈ, ਜਿਸ `ਚ ਦਾਅਵਾ ਕੀਤਾ ਗਿਆ ਕਿ ਦੋਵਾਂ ਨੂੰ ਅਗਵਾ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਡੀ. ਐੱਸ. ਪੀ. ਦੀ ਪਤਨੀ ਅਤੇ ਧੀ 27 ਸਤੰਬਰ ਨੂੰ ਲਾਪਤਾ ਹੋ ਗਈਆਂ ਸਨ, ਜਦਕਿ 18 ਅਕਤੂਬਰ ਨੂੰ ਅਗਵਾ ਦੇ ਮਾਮਲੇ ਲਈ ਇਕ ਰਸਮੀ ਅਰਜ਼ੀ ਦਾਇਰ ਕੀਤੀ ਗਈ ਸੀ।

Related Post

Instagram