post

Jasbeer Singh

(Chief Editor)

Crime

ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਮਾਰੀਆਂ ਗੋਲੀਆਂ

post-img

ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਮਾਰੀਆਂ ਗੋਲੀਆਂ ਅਬੋਹਰ, 11 ਦਸੰਬਰ 2025 : ਪੰਜਾਬ ਦੇ ਸ਼ਹਿਰ ਅਬੋਹਰ ਦੇ ਤਹਿਸੀਲ ਕੋਰਟ ਕੰਪਲੈਕਸ ਵਿਚ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਗੋੋਲੀਆਂ ਚੱਲਣ ਨਾਲ ਤਹਿਸੀਲ ਕੰਪਲੈਕਸ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਤ ਦੇ ਘਾਟ ਉਤਰੇ ਨੌਜਵਾਨ ਦੀ ਡੈਡਬਾਡੀ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰੱਖਿਆ ਗਿਆ ਹੈ। ਕੀ ਆਖਿਆ ਐਸ. ਐਸ. ਪੀ. ਫਾਜਿਲਕਾ ਨੇ ਜਿ਼ਲਾ ਫਾਜਿ਼ਲਕਾ ਦੇ ਐਸ. ਐਸ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਆਕਾਸ਼ ਉਰਫ਼ ਗੋਲੂ ਪੰਡਤ ਆਪਣੇ ਦੋਸਤ ਸੋਨੂੰ ਅਤੇ ਇੱਕ ਹੋਰ ਵਿਅਕਤੀ ਨਾਲ ਅਸਲਾ ਐਕਟ ਦੇ ਇੱਕ ਮਾਮਲੇ ਵਿਚ ਪੇਸ਼ੀ ਭੁਗਤਣ ਆਇਆ ਸੀ ਤੇ ਜਿਵੇਂ ਹੀ ਉਹ ਅਦਾਲਤ ਵਿਚ ਪਹੁੰਚਿਆ ਅਤੇ ਪਾਰਕਿੰਗ ਵਿਚ ਦਾਖਲ ਹੋਇਆ ਤਾਂ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ । ਪੁਲਸ ਮੁਤਾਬਕ ਇਹ ਕਤਲ ਦੋ ਗੈਂਗਾਂ ਵਿਚਾਲੇ ਦੁਸ਼ਮਣੀ ਦਾ ਨਤੀਜਾ ਸੀ। ਤਿੰਨ ਹਮਲਾਵਰ ਆਏ ਹਨ ਚਿੱਟੇ ਰੰਗ ਦੀ ਕਾਰ ਵਿਚ : ਐਸ. ਐਸ. ਪੀ. ਐਸ. ਐਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਤਿੰਨ ਹਮਲਾਵਰ ਇੱਕ ਚਿੱਟੇ ਰੰਗ ਦੀ ਕਾਰ ਵਿਚ ਆਏ ਸਨ। ਗੋਲੂ ਪੰਡਿਤ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਉਸਦੀ ਮੌਤ ਹੋ ਗਈ । ਪੁਲਸ ਟੀਮਾਂ ਹਮਲਾਵਰਾਂ ਦਾ ਪਿੱਛਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਛੇ ਰਾਊਂਡ ਫਾਇਰ ਕੀਤੇ ਗਏ । ਤਿੰਨ ਹਮਲਾਵਰ ਸਨ ਪਰ ਸਿਰਫ਼ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ। ਗੋਲੂ ਦੇ ਨਾਲ ਮੌਜੂਦ ਸੋਨੂੰ ਨੇ ਦੱਸੀ ਗੱਲਬਾਤ ਗੋਲੂ ਦੇ ਨਾਲ ਮੌਜੂਦ ਸੋਨੂੰ ਨੇ ਕਿਹਾ ਕਿ ਹਮਲਾ ਗੱਗੀ ਲਾਹੌਰੀਆ ਅਤੇ ਉਸਦੇ ਸਾਥੀਆਂ ਨੇ ਕੀਤਾ ਸੀ। ਸੋਨੂੰ ਦੇ ਮੁਤਾਬਕ ਹਮਲਾਵਰਾਂ ਦੀ ਗੋਲੂ ਪੰਡਿਤ ਨਾਲ ਲੰਬੇ ਸਮੇਂ ਤੋਂ ਦੁਸ਼ਮਣੀ ਸੀ। ਉਨ੍ਹਾਂ ਨੇ ਉਸ ‘ਤੇ ਪੰਜ ਤੋਂ ਛੇ ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ ਤਿੰਨ ਉਸਨੂੰ ਲੱਗੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਗੋਲੀਬਾਰੀ ਨਾਲ ਅਦਾਲਤ ਦੇ ਅਹਾਤੇ ‘ਚ ਹੰਗਾਮਾ ਹੋ ਗਿਆ। ਉੱਥੇ ਮੌਜੂਦ ਵਕੀਲ ਪੁਲਿਸ ਨਾਲ ਗੁੱਸੇ ਹੋ ਗਏ ਅਤੇ ਉਨ੍ਹਾਂ ਦੀ ਸੁਰੱਖਿਆ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸੈਂਕੜੇ ਲੋਕ ਅਦਾਲਤ ‘ਚ ਹਾਜ਼ਰ ਹੁੰਦੇ ਹਨ, ਅਤੇ ਉਹ ਖੁਦ ਸੁਰੱਖਿਅਤ ਨਹੀਂ ਹਨ।

Related Post

Instagram