post

Jasbeer Singh

(Chief Editor)

Haryana News

ਜਾਅਲੀ ਕਾਲ ਸੈਂਟਰ ਮਾਮਲੇ ਵਿਚ 21 ਮੁਲਜ਼ਮ ਹੋਏ ਗ੍ਰਿਫ਼ਤਾਰ

post-img

ਜਾਅਲੀ ਕਾਲ ਸੈਂਟਰ ਮਾਮਲੇ ਵਿਚ 21 ਮੁਲਜ਼ਮ ਹੋਏ ਗ੍ਰਿਫ਼ਤਾਰ

ਹਰਿਆਣਾ, 2 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਇਕ ਜਾਅਲੀ ਕਾਲ ਸੈਂਟਰ (Fake call center) ਮਾਮਲੇ ਵਿਚ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਪੁਲਸ (Panchkula Police) ਵਲੋਂ ਸੋਮਵਾਰ ਦੇਰ ਰਾਤ ਇੱਕ ਜਾਅਲੀ ਕਾਲ ਸੈਂਟਰ `ਤੇ ਛਾਪਾ ਮਾਰ ਕੇ ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ । ਇਹ ਕਾਰਵਾਈ ਮੰਗਲਵਾਰ ਸਵੇਰੇ 6 ਵਜੇ ਤੱਕ ਜਾਰੀ ਰਹੀ । ਸਾਈਬਰ ਕ੍ਰਾਈਮ ਟੀਮ ਨੇ ਸੈਕਟਰ-2 ਮਾਰਕੀਟ ਦੇ ਇੱਕ ਦਫਤਰ ਤੋਂ 21 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਨੂੰ ਮੁੱਖ ਦੋਸ਼ੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਕੀ ਬਰਾਮਦ ਕੀਤਾ ਗਿਆ

ਪੰਚਕੂਲਾ ਪੁਲਸ ਵਲੋਂ ਛਾਪੇਮਾਰੀ ਦੌਰਾਨ 19 ਕੰਪਿਊਟਰ, ਤਿੰਨ ਲੈਪਟਾਪ, 11. 30 ਲੱਖ ਰੁਪਏ ਨਕਦ, ਤਿੰਨ ਵਾਕੀ-ਟਾਕੀ, 16 ਹੈਂਡਸੈੱਟ, ਦੋ ਵਾਈ-ਫਾਈ ਰਾਊਟਰ, ਇੱਕ ਨੋਟ ਗਿਣਨ ਵਾਲੀ ਮਸ਼ੀਨ, ਤਿੰਨ ਪੁਆਇੰਟ-ਆਫ-ਸੇਲ ਮਸ਼ੀਨਾਂ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ । ਇਹ ਜਾਅਲੀ ਕਾਲ ਸੈਂਟਰ ਸੈਕਟਰ-2 ਮਾਰਕੀਟ ਵਿੱਚ ਸਥਿਤ ਅਲਫ਼ਾ ਈਵੈਂਟ ਕੰਪਨੀ ਦੇ ਦਫਤਰ ਤੋਂ ਚੱਲ ਰਿਹਾ ਸੀ । ਮੁਲਜ਼ਮਾਂ ਨੇ ਐਮਾਜ਼ਾਨ ਅਧਿਕਾਰੀ ਬਣ ਕੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਧੋਖਾਧੜੀ ਕੀਤੀ । ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

Related Post

Instagram