Latest update
0
ਡੀਜ਼ਲ ਟੈਂਕਟਰ ਨਾਲ ਬਸ ਦੇ ਟਕਾਉਣ ਕਾਰਨ 22 ਜਣਿਆਂ ਦੀ ਮੌਤ
- by Jasbeer Singh
- November 17, 2025
ਡੀਜ਼ਲ ਟੈਂਕਟਰ ਨਾਲ ਬਸ ਦੇ ਟਕਾਉਣ ਕਾਰਨ 22 ਜਣਿਆਂ ਦੀ ਮੌਤ ਨਵੀਂ ਦਿੱਲੀ, 17 ਨਵੰਬਰ 2025 : ਅਰਬੀ ਮੁਲਕ ਸਾਊਦੀ ਅਰਬ ਵਿਚ ਇਕ ਬੱਸ ਦੇ ਡੀਜ਼ਲ ਟੈਂਕਰ ਨਾਲ ਟਕਰਾਉਣ ਕਾਰਨ 22 ਭਾਰਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਕਿਥੇ ਜਾ ਰਹੀ ਸੀ ਬਸ ਜੋ ਬੱਸ ਸਾਊਦੀ ਅਰਬ ਵਿਖੇ ਡੀਜ਼ਲ ਟੈਂਕਰ ਨਾਲ ਟਕਰਾ ਗਈ ਮੱਕਾ ਤੋਂ ਮਦੀਨਾ ਜਾ ਰਹੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮੁਫਰੀਹਾਟ ਖੇਤਰ ਵਿਖੇ ਵਾਪਰਿਆ। ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ । ਸੀ. ਐਮ. ਰੇਵੰਤ ਰੈਡੀ ਨੇ ਸਾਊਦੀ ਅਰਬ ਵਿੱਚ ਹੋਏ ਭਿਆਨਕ ਹਾਦਸੇ `ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ । ਮੁੱਖ ਮੰਤਰੀ ਨੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ ।
