ਪੱਛਮੀ ਬੰਗਾਲ `ਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ 23 ਮੌਤਾਂ ਪੱਛਮੀ ਬੰਗਾਲ, 6 ਅਕਤੂਬਰ 2025 : ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਸ਼ਨੀਵਾਰ ਦੀ ਰਾਤ ਨੂੰ ਭਾਰੀ ਮੀਂਹ ਪੈਣ ਦੇ ਚਲਦਿਆਂ ਜ਼ਮੀਨ ਖਿਸਕਣ ਦੀ ਵਾਪਰੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ। ਜਿਨ੍ਹਾਂ ਵਿੱਚ ਸੱਤ ਬੱਚੇ ਵੀ ਸ਼ਾਮਲ ਹਨ। ਕਈ ਲੋਕ ਅਜੇ ਵੀ ਲਾਪਤਾ ਹਨ, ਕਈ ਘਰ ਮਲਬੇ ਵਿੱਚ ਵਗ ਗਏ ਹਨ। ਦਾਰਜਲਿੰਗ ਅਤੇ ਸਿੱਕਮ ਵਿਚਕਾਾਰ ਕੱਟਿਆ ਗਿਆ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਦਾਰਜੀਲਿੰਗ ਅਤੇ ਸਿੱਕਮ ਵਿਚਕਾਰ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਗਿਆ ਹ ੈ। ਸੈਲਾਨੀ ਸੀਜ਼ਨ ਦੌਰਾਨ, 2,000 ਤੋਂ ਵੱਧ ਸੈਲਾਨੀ ਦਾਰਜੀਲਿੰਗ ਅਤੇ ਸਿੱਕਮ ਵਿੱਚ ਫਸੇ ਹੋਏ ਹਨ। ਦਾਰਜੀਲਿੰਗ, ਜਲਪਾਈਗੁੜੀ, ਕੂਚ ਬਿਹਾਰ, ਕਲੀਮਪੋਂਗ ਅਤੇ ਅਲੀਪੁਰਦੁਆਰ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਸੋਮਵਾਰ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।
