post

Jasbeer Singh

(Chief Editor)

Latest update

ਮਨਾਲੀ ਤੇ ਲਾਹੁਲ ਸਪੀਤੀ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫ਼ਬਾਰੀ ਨਾਲ 4 ਹਜ਼ਾਰ ਵਿਚੋਂ 3 ਹਜ਼ਾਰ ਸੈਲਾਨੀ ਸੁਰੱਖਿਅਤ ਕੱਢੇ

post-img

ਮਨਾਲੀ ਤੇ ਲਾਹੁਲ ਸਪੀਤੀ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫ਼ਬਾਰੀ ਨਾਲ 4 ਹਜ਼ਾਰ ਵਿਚੋਂ 3 ਹਜ਼ਾਰ ਸੈਲਾਨੀ ਸੁਰੱਖਿਅਤ ਕੱਢੇ ਤੇ ਇਕ ਹਜ਼ਾਰ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਮਨਾਲੀ, 24 ਦਸੰਬਰ : ਸੈਰ ਸਪਾਟਾ ਦੇ ਕੇਂਦਰ ਬਿੰਦੂ ਮੰਨੇ ਜਾਂਦੇ ਮਨਾਲੀ ਤੇ ਲਾਹੁੌਲ ਸਪੀਤੀ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫ਼ਬਾਰੀ ਨਾਲ 4 ਹਜ਼ਾਰ ਦੇ ਕਰੀਬ ਸੈਲਾਨੀ ਫਸ ਗਏ, ਜਿਸਦੇ ਚਲਦਿਆਂ 3 ਹਜ਼ਾਰ ਸੈਲਾਨੀਆਂ ਨੂੰ ਪੰਜ ਘੰਟੇ ’ਚ ਬਚਾਅ ਕਾਰਜ ਦੌਰਾਨ ਸੁਰੱਖਿਅਤ ਕਰ ਲਿਆ ਗਿਆ ਪਰ 1 ਹਜ਼ਾਰ ਦੇ ਕਰੀਬ ਸੈਲਾਨੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ। ਅਟਲ ਟਨਲ ਰੋਹਤਾਂਗ ਦੇ ਲਾਗੇ ਚਾਰ ਤੋਂ ਪੰਜ ਇੰਚ ਤੱਕ ਬਰਫ਼ ਪਈ ਹੈ । ਸੋਮਵਾਰ ਨੂੰ ਦਿਨ ਵੇਲੇ 11 ਵਜੇ ਦੇ ਆਸਪਾਸ ਬਰਫ਼ ਦੇ ਤੂੰਬੇ ਡਿਗਣੇ ਸ਼ੁਰੂ ਹੋਏ ਤਾਂ ਲਾਹੌਲ ਪੁਲਸ ਨੇ ਸੈਲਾਨੀਆਂ ਨੂੰ ਮਨਾਲੀ ਵੱਲ ਭੇਜਣਾ ਸ਼ੁਰੂ ਕਰ ਦਿੱਤਾ ਪਰ ਸਾਊਥ ਪੋਰਟਲ ਵਿਚ ਉਤਰਾਈ ਵਿਚ ਵਾਹਨ ਫਿਸਲਣ ਕਾਰਨ ਲੰਬੀ ਲਾਈਨ ਲੱਗ ਗਈ । ਮਨਾਲੀ ਪੁਲਸ ਨੇ ਸੋਲੰਗਨਾਲਾ ਤੋਂ ਤਾਂ ਸਾਰੇ ਸੈਲਾਨੀ ਮਨਾਲੀ ਭੇਜ ਦਿੱਤੇ ਪਰ ਲਾਹੁਲ ਗਏ ਸੀ । ਵਾਪਸੀ ਵਿਚ ਬਰਫ਼ ਵਿਚ ਫਸ ਗਏ। ਟਨਲ ਤੋਂ ਪੈਦਲ ਤੁਰ ਕੇ ਚਾਰ ਕਿਲੋਮੀਟਰ ਹੇਠਾਂ ਧੁੰਧੀ ਪੁਲ ਦੇ ਲਾਗੇ ਤੇ ਹੋਰ ਫੋਰ ਬਾਏ ਫੋਰ ਵਾਹਨ ਕਿਰਾਏ ’ਤੇ ਲੈ ਕੇ ਮਨਾਲੀ ਪਹੁੰਚੇ । ਐੱਸ. ਡੀ. ਐੱਮ. ਮਨਾਲੀ ਰਮਣ ਕੁਮਾਰ ਸ਼ਰਮਾ ਤੇ ਡੀ. ਐੱਸ. ਪੀ. ਕੇ. ਡੀ. ਸ਼ਰਮਾ ਨੇ ਮੌਕੇ ਪਹੁੰਚ ਕੇ ਰੈਸਕਿਊ ਅਭਿਆਨ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਪੰਜ ਘੰਟੇ ਵਿਚ ਤਿੰਨ ਹਜ਼ਾਰ ਜਿਆਦਾ ਸੈਲਾਨੀਆਂ ਨੂੰ ਬਚਾਇਆ ਗਿਆ।

Related Post