ਹੈਰੋਇਨ ਅਤੇ ਇੱਕ ਕਾਰ ਸਮੇਤ 3 ਗ੍ਰਿਫਤਾਰ ਚੰਡੀਗੜ੍ਹ, 7 ਅਗਸਤ : ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 402 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਸਮੇਤ 3 ਦੋਸ਼ੀ ਗ੍ਰਿਫਤਾਰ ਕਰਨਾ ਦਾ ਬਠਿੰਡਾ ਐਸ ਐਸ ਪੀ ਨੇ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਿਕ ਬਠਿੰਡਾ ਦੇ ਸੀਨੀਅਰ ਪੁਲਸ ਕਪਤਾਨ, ਅਮਨੀਤ ਕੌਂਡਲ ( ਆਈ.ਪੀ.ਐੱਸ ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਵਿੱਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 402 ਗਰਾਮ ਹੈਰੋਇਨ (ਕਮਰਸ਼ੀਅਲ ਮਾਤਰਾ) ਅਤੇ ਇੱਕ ਕਾਰ ਬਰਾਮਦ ਕੀਤੀ। ਐਸ. ਐਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਮਿਤੀ 5/6.8.2024 ਦੀ ਦਰਮਿਆਨੀ ਰਾਤ ਨੂੰ ਮੁੱਖ ਅਫਸਰ ਥਾਣਾ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਵੱਲੋਂੇ ਬਾ-ਸਿਲਸਿਲਾ ਗਸ਼ਤ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸਬੰਧ ਵਿੱਚ ਸ਼ਪੈਸ਼ਲ ਨਾਕਾਬੰਦੀ ਬੱਸ ਸਟੈਂਡ ਪਿੰਡ ਨਥਾਣਾ ਵਿਖੇ ਕੀਤੀ ਹੋਈ ਸੀ। ਦੌਰਾਨੇ ਚੈਕਿੰਗ ਇੱਕ ਕਾਰ ਵਰਨਾ ਨੂੰ ਸ਼ੱਕ ਦੀ ਬਿਨਾਹ ਪਰ ਰੋਕਿਆ ਅਤੇ ਕਾਰ ਦੀ ਤਲਾਸ਼ੀ ਗਜਟਿਡ ਅਫਸਰ ਪਰਵੇਸ਼ ਚੋਪੜਾ ਡੀ. ਐੱਸ. ਪੀ. ਭੁੱਚੋ ਦੀ ਹਾਜਰੀ ਵਿੱਚ ਕਰਨ ਉਪਰੰਤ ਕਾਰ ਵਿੱਚੋਂ 402 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਅਦਾਲਤ ਵਿਖੇ ਪੇਸ਼ ਕਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.