
ਰਾਜਪਾਲ ਪੁਰੋਹਿਤ ਦੇ ਕਾਫਲੇ ਦੀ ਗੱਡੀ ਹਾਦਸਾਗ੍ਰਸਤ ਹੋਣ ਕਾਰਨ 3 ਸੁਰੱਖਿਆ ਕਰਮਚਾਰੀ ਹੋਏ ਜ਼ਖਮੀ
- by Jasbeer Singh
- July 24, 2024

ਰਾਜਪਾਲ ਪੁਰੋਹਿਤ ਦੇ ਕਾਫਲੇ ਦੀ ਗੱਡੀ ਹਾਦਸਾਗ੍ਰਸਤ ਹੋਣ ਕਾਰਨ 3 ਸੁਰੱਖਿਆ ਕਰਮਚਾਰੀ ਹੋਏ ਜ਼ਖਮੀ ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਦੇ ਦੌਰੇ ‘ਤੇ ਆਏ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਕਾਫ਼ਲੇ ਨਾਲ ਗੱਡੀ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰਨ ਕਾਰਨ ਸੀ. ਪੀ. ਆਰ. ਐਫ. ਦੇ 3 ਸੁਰੱਖਿਆ ਮੁਲਾਜਮਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਉਕਤ ਹਾਦਸਾ ਅੰਮ੍ਰਿਤਸਰ ਦੇ ਘਰਿੰਡਾ ਵਿਖੇ ਵਾਪਰਿਆ ਹੈ।ਜ਼ਖਮੀ ਸੀ. ਆਰ. ਪੀ. ਐਫ. ਮੁਲਾਜ਼ਮਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਤਿੰਨੇ ਜਵਾਨ ਜੇਰੇ ਇਲਾਜ ਹਨ। ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ।