

ਮੋਹਾਲੀ ਵਿਚ ਗੰਨ ਪੁਆਇੰਟ ’ਤੇ ਟੈਕਸੀ ਲੁੱਟੀ ਮੁੱਖ ਮੁਲਜਮ ਅਗਨੀਵੀਰ ਜਵਾਨ ਸਣੇ ਤਿੰਨ ਗਿ੍ਰਫਤਾਰ ਮੋਹਾਲੀ, 24 ਜੁਲਾਈ ()-ਪੰਜਾਬ ਦੇ ਮੋਹਾਲੀ ਵਿਚ ਤਿੰਨ ਵਿਅਕਤੀਆ ਨੇ ਗੰਨ ਪੁਆਇੰਟ ’ਤੇ ਇਕ ਟੈਕਸੀ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਮੁੱਖ ਸਰਗਨਾਂ ਇਸ਼ਮੀਤ ਸਿੰਘ ਜੋ ਇਕ ਅਗਨੀਵੀਰ ਜਵਾਨ ਹੈ ਨੇ ਆਪਣੇ ਭਰਾ ਅਤੇ ਇਕ ਹੋਰ ਸਾਥੀ ਨਾਲ ਰਲ ਕੇ ਉਕਤ ਘਟਨਾਕ੍ਰਮ ਨੂੰ ਨੇਪਰੇ ਚਾੜ੍ਹਿਆ। ਪੁਲਸ ਨੇ ਇਸ ਮਾਮਲੇ ਵਿਚ ਤਿੰਨੋਂ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਗਿ੍ਰਫ਼ਤਾਰ ਕੀਤੇ ਗਏ ਇਸ਼ਮੀਤ ਸਿੰਘ ਜੋ 2022 ਤੋਂ ਅਗਨੀਵੀਰ ਦੇ ਤੌਰ ’ਤੇ ਭਰਤੀ ਹੋਇਆ ਸੀ ਦਾ ਭਰਾ ਪ੍ਰਭਪ੍ਰੀਤ ਸਿੰਘ ਅਤੇ ਉਨ੍ਹਾਂ ਦਾ ਦੋਸਤ ਬਲਕਾਰ ਸਿੰਘ ਸ਼ਾਮਲ ਹੈ। ਤਿੰਨੋਂ ਪੰਜਾਬ ਦੇ ਫਾਜ਼ਿਲਕਾ ਜ਼ਿਲੇ ਦੇ ਨਿਵਾਸੀ ਹਨ। ਮੋਹਾਲੀ ਦੇ ਐਸ. ਐਸ ਪੀ. ਸੰਦੀਪ ਗਰਗ ਨੇ ਦੱਸਿਆ ਕਿ ਇਸ਼ਮੀਤ ਸਿੰਘ ਦੋ ਮਹੀਨੇ ਪਹਿਲਾਂ ਹੀ ਛੁੱਟੀ ’ਤੇ ਆਇਆ ਸੀ ਅਤੇ ਵਾਪਸ ਨੌਕਰੀ ’ਤੇ ਨਹੀਂ ਗਿਆ। ਉਹ ਪੱਛਮ ਬੰਗਾਲ ਵਿਖੇ ਤਾਇਨਾਤ ਸੀ ਅਤੇ ਉਥੋਂ ਉਤਰ ਪ੍ਰਦੇਸ਼ ਦੇ ਕਾਨਪੁਰ ਤੋਂ ਨਜਾਇਜ਼ ਹਥਿਆਰ ਖਰੀਦੇ ਸਨ।