ਪ੍ਰਯਾਗਰਾਜ `ਚ ਗੰਗਾ ਨਦੀ `ਚ ਡੁੱਬਣ ਕਾਰਨ 4 ਬੱਚਿਆਂ ਦੀ ਮੌਤ ਪ੍ਰਯਾਗਰਾਜ, 28 ਮਾਰਚ 2026 : ਯਮੁਨਾਨਗਰ ਜ਼ੋਨ ਦੇ ਮਾਂਡਾ ਥਾਣਾ ਖੇਤਰ ਦੇ ਬਾਮਪੁਰ ਪਿੰਡ ਸਥਿਤ ਗੰਗਾ ਘਾਟ `ਤੇ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਣ ਨਾਲ 4 ਦੀ ਮੌਤ ਹੋ ਗਈ ਹੈ। 7 ਦੀ ਮੌਤ ਤੇ ਤਿੰਨ ਨੂੰ ਬਚਾ ਲਿਆ ਗਿਆ ਸੁਰੱਖਿਅਤ ਗੰਗਾ ਨਦੀ `ਚ ਇਸ਼ਨਾਨ ਕਰਨ ਗਏ 7 ਬੱਚਿਆਂ `ਚੋਂ 4 ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ 3 ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਜਾਣਕਾਰੀ ਅਨੁਸਾਰ 5 ਪਰਿਵਾਰਾਂ ਦੇ 7 ਬੱਚੇ ਸਵੇਰੇ ਕਰੀਬ 10.30 ਵਜੇ ਗੰਗਾ ਘਾਟ `ਤੇ ਨਹਾਉਣ ਪਹੁੰਚੇ ਸਨ। ਇਸ਼ਨਾਨ ਦੌਰਾਨ ਅਚਾਨਕ ਸਾਰੇ ਬੱਚੇ ਡੂੰਘੇ ਪਾਣੀ `ਚ ਚਲੇ ਗਏ ਅਤੇ ਡੁੱਬਣ ਲੱਗੇ । ਕੌਣ ਕੌਣ ਵਗ ਗਿਆ ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਮੌਜੂਦ ਮਲਾਹ ਤੁਰੰਤ ਮੌਕੇ `ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਮਲਾਹਾਂ ਨੇ ਮੋਹਿਤ (13), ਦਿਵਿਆਂਸ਼ੂ (16) ਅਤੇ ਅਮਨ (9) ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ, ਕੁਨਾਲ (12), ਨਿਹਾਲ (10), ਦੀਪਕ (17) ਅਤੇ ਰਿਸ਼ਭ (10) ਗੰਗਾ ਦੀ ਤੇਜ਼ ਧਾਰਾ `ਚ ਵਹਿ ਗਏ ।
