post

Jasbeer Singh

(Chief Editor)

National

ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਦਰਦਨਾਕ ਮੌਤ

post-img

ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਦਰਦਨਾਕ ਮੌਤ ਰਾਜਸਥਾਨ : ਰਾਜਸਥਾਨ ਦੇ ਪਾਲੀ ਜਿਲ੍ਹੇ ‘ਚ ਵੀਰਵਾਰ ਰਾਤ ਨੈਸ਼ਨਲ ਹਾਈਵੇਅ ਨੰਬਰ 162 ‘ਤੇ ਹੋਏ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਚਾਰ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਸਨ । ਇਨ੍ਹਾਂ ਵਿੱਚ ਜੋੜਾ ਅਤੇ ਉਨ੍ਹਾਂ ਦਾ ਬੇਟਾ ਅਤੇ ਬੇਟੀ ਸ਼ਾਮਲ ਹਨ । ਇਹ ਹਾਦਸਾ ਹਾਈਵੇ ਉਤੇ ਇਕ ਪਸ਼ੂ ਆਉਣ ਕਾਰਨ ਵਾਪਰਿਆ । ਹਾਦਸੇ ‘ਚ ਪੂਰਾ ਪਰਿਵਾਰ ਇਕੋ ਝਟਕੇ ‘ਚ ਖਤਮ ਹੋ ਗਿਆ । ਹਾਦਸੇ ਤੋਂ ਬਾਅਦ ਇਹ ਲੋਕ ਕੋਈ ਅੱਧਾ ਘੰਟਾ ਕਾਰ ਵਿੱਚ ਫਸੇ ਰਹੇ । ਹਾਦਸੇ ਦਾ ਸ਼ਿਕਾਰ ਹੋਣ ਵਾਲਾ ਪਰਿਵਾਰ ਮਹਾਰਾਸ਼ਟਰ ਦੇ ਕੋਲਹਾਪੁਰ ਇਲਾਕੇ ਦਾ ਰਹਿਣ ਵਾਲਾ ਸੀ । ਪੁਲਿਸ ਮੁਤਾਬਕ ਇਹ ਦਰਦਨਾਕ ਹਾਦਸਾ ਪਾਲੀ ਜ਼ਿਲੇ ਦੇ ਸੰਦੇਰਾਓ ਥਾਣਾ ਖੇਤਰ ‘ਚ ਨੈਸ਼ਨਲ ਹਾਈਵੇਅ ਨੰਬਰ 162 ‘ਤੇ ਟੋਲ ਬੂਥ ਤੋਂ 1 ਕਿਲੋਮੀਟਰ ਦੀ ਦੂਰੀ ਉਤੇ ਰਾਤ ਕਰੀਬ 11.30 ਵਜੇ ਵਾਪਰਿਆ । ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਉਸ ਸਮੇਂ ਕਾਰ ਰਾਹੀਂ ਜੋਧਪੁਰ ਤੋਂ ਵਾਪਸ ਆ ਰਿਹਾ ਸੀ । ਇਹ ਸਾਰੇ ਲੋਕ ਮਹਾਰਾਸ਼ਟਰ ਦੇ ਕੋਲਹਾਪੁਰ ਦੇ ਹੁਪਰੀ ਦੇ ਰਹਿਣ ਵਾਲੇ ਸਨ । ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦਾ ਮੁਖੀ ਬਾਬੂਰਾਓ (50) ਸੋਨੇ-ਚਾਂਦੀ ਦਾ ਕਾਰੋਬਾਰ ਕਰਦਾ ਸੀ । ਉਹ ਕਾਰੋਬਾਰ ਦੇ ਸਿਲਸਿਲੇ ‘ਚ ਸ਼ਿਵਗੰਜ, ਸਿਰੋਹੀ ‘ਚ ਜੌਹਰੀ ਦੋਸਤ ਕਿਸ਼ੋਰ ਪ੍ਰਜਾਪਤ ਕੋਲ ਆਇਆ ਸੀ । ਉਸੇ ਤੋਂ ਹੀ ਕਾਰ ਮੰਗ ਕੇ ਜੋਧਪੁਰ ਗਿਆ ਸੀ । ਵੀਰਵਾਰ ਰਾਤ ਨੂੰ ਉਥੋਂ ਵਾਪਸ ਪਰਤਦੇ ਸਮੇਂ ਕਾਰ ਦੇ ਅੱਗੇ ਇੱਕ ਪਸ਼ੂ ਆ ਗਿਆ । ਇਸ ਕਾਰਨ ਕਾਰ ਚਲਾ ਰਿਹਾ ਬਾਬੂਰਾਓ ਦਾ ਰਿਸ਼ਤੇਦਾਰ ਪ੍ਰਮੋਦ ਜੈਨ ਡਰ ਗਿਆ ਅਤੇ ਕਾਰ ਬੇਕਾਬੂ ਹੋ ਗਈ । ਇਸ ਤੋਂ ਬਾਅਦ ਕਾਰ ਸੜਕ ਤੋਂ ਕਰੀਬ 50 ਫੁੱਟ ਦੂਰ ਸਥਿਤ ਇੱਕ ਦਰੱਖਤ ਵਿੱਚ ਜਾ ਵੱਜੀ । ਇਲਾਕਾ ਸੁੰਨਸਾਨ ਹੋਣ ਕਾਰਨ ਸਾਰੇ ਕਾਰ ਵਿੱਚ ਹੀ ਫਸੇ ਰਹੇ । ਅੱਧੇ ਘੰਟੇ ਤੱਕ ਇੱਕ ਕਿਲੋਮੀਟਰ ਦੂਰ ਸਥਿਤ ਟੋਲ ਪਲਾਜ਼ਾ ਤੋਂ ਨਾ ਤਾਂ ਕੋਈ ਐਂਬੂਲੈਂਸ ਆਈ ਅਤੇ ਨਾ ਹੀ ਗਸ਼ਤ ਕਰਨ ਵਾਲੀ ਟੀਮ ਨੇ ਉਨ੍ਹਾਂ ਨੂੰ ਦੇਖਿਆ ।

Related Post