post

Jasbeer Singh

(Chief Editor)

crime

ਸਕੀ ਚਾਚੀ ਵਲੋਂ ਹੀ ਲਿਜਾਈ ਗਈ ਦੋ ਸਾਲਾ ਬੱਚੀ ਨੂੰ ਪੁਲਸ ਨੇ ਕੀਤਾ ਦੋ ਘੰਟਿਆਂ ਵਿਚ ਬਰਾਮਦ

post-img

ਸਕੀ ਚਾਚੀ ਵਲੋਂ ਹੀ ਲਿਜਾਈ ਗਈ ਦੋ ਸਾਲਾ ਬੱਚੀ ਨੂੰ ਪੁਲਸ ਨੇ ਕੀਤਾ ਦੋ ਘੰਟਿਆਂ ਵਿਚ ਬਰਾਮਦ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਇਲਾਕੇ ਵਿੱਚ ਕਰੀਬ 2 ਸਾਲ ਦੀ ਬੱਚੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ । ਬੱਚੀ ਨੂੰ ਘਰੋਂ ਲੈ ਜਾਣ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ । ਇਸ ਵਾਰਦਾਤ ਨੂੰ ਅੰਜਾਮ ਕਿਸੇ ਹੋਰ ਵੱਲੋਂ ਨਹੀਂ ਬਲਕਿ ਬੱਚੀ ਦੀ ਹੀ ਸਕੀ ਚਾਚੀ ਵੱਲੋਂ ਦਿੱਤਾ ਗਿਆ ਸੀ । ਪੁਲਸ ਨੇ ਸੀ. ਸੀ. ਟੀ. ਵੀ. ਤਸਵੀਰਾਂ ਦੇ ਮਦਦ ਦੇ ਨਾਲ ਬੱਚੀ ਨੂੰ ਕੁਝ ਹੀ ਘੰਟਿਆਂ ਵਿੱਚ ਬਰਾਮਦ ਕਰਕੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਅੱਗੇ ਜਾਰੀ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਲੁਧਿਆਣੇ ਵਿੱਚ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਇੱਕ ਵਾਰਦਾਤ ਵਿੱਚ ਤਾਂ ਬੱਚੇ ਦੀ ਹੱਤਿਆ ਵੀ ਕਰ ਦਿੱਤੀ ਗਈ ਸੀ । ਪੀੜਿਤ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਦੁਪਹਿਰ ਵੇਲੇ ਕਰੀਬ ਉਹਨਾਂ ਦੀ ਬੱਚੀ ਅਚਾਨਕ ਘਰੋਂ ਗਾਇਬ ਹੋ ਗਈ, ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਭਾਲ ਕੀਤੀ ਮਗਰ ਜਦੋਂ ਬੱਚੀ ਨਹੀਂ ਮਿਲੀ ਤਾਂ ਉਹਨਾਂ ਨੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਬੱਚੀ ਨੂੰ ਘਰੋਂ ਉਸਦੀ ਚਾਚੀ ਹੀ ਐਕਟੀਵਾ ਤੇ ਲੈ ਕੇ ਗਈ ਹੈ, ਜਿਸ ਤੋਂ ਬਾਅਦ ਉਨਾਂ ਨੇ ਉਹ ਸੀ. ਸੀ. ਟੀ. ਵੀ. ਪੁਲਿਸ ਨੂੰ ਦਿੱਤੀ ਤੇ ਪੁਲਸ ਨੇ ਸੀ. ਸੀ. ਟੀ. ਵੀ. ਦੀ ਮਦਦ ਨਾਲ ਕੁਝ ਹੀ ਘੰਟਿਆਂ ਵਿੱਚ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ । ਪੀੜਿਤ ਬੱਚੇ ਦੇ ਪਰਿਵਾਰਿਕ ਮੈਂਬਰ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ, ਉੱਥੇ ਹੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਬੱਚੀ ਗੁੰਮ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਹੀ ਸੀ. ਸੀ. ਟੀ. ਵੀ. ਫੁਟੇਜ ਮੁਹੱਈਆ ਕਰਾਈ ਗਈ ਹੈ ਜਿਸ ਦੇ ਅਧਾਰ ਤੇ ਬੱਚੀ ਨੂੰ ਕੁਝ ਹੀ ਘੰਟਿਆਂ ‘ਚ ਬਰਾਮਦ ਕਰ ਲਿਆ ਗਿਆ ਹੈ ।

Related Post