
ਉਤਰ ਪ੍ਰਦੇਸ਼ ਦੇ ਬਾਰਾਬੰਗੀ ਸਕੂਲ ਦਾ ਛੱਜਾ ਡਿੱਗਣ ਕਾਰਨ 40 ਬੱਚੇ ਜ਼ਖ਼ਮੀ ਤੇ 5 ਦੀ ਹਾਲਤ ਗੰਭੀਰ
- by Jasbeer Singh
- August 23, 2024

ਉਤਰ ਪ੍ਰਦੇਸ਼ ਦੇ ਬਾਰਾਬੰਗੀ ਸਕੂਲ ਦਾ ਛੱਜਾ ਡਿੱਗਣ ਕਾਰਨ 40 ਬੱਚੇ ਜ਼ਖ਼ਮੀ ਤੇ 5 ਦੀ ਹਾਲਤ ਗੰਭੀਰ ਬਾਰਾਬੰਕੀ : ਭਾਰਤ ਦੇਸ਼ ਦੇ ਉਤਰ ਪ੍ਰਦੇਸ਼ ਦੇ ਬਾਰਾਬੰਕੀ ਜਿ਼ਲ੍ਹੇ ਦੇ ਜਹਾਂਗੀਰਾਬਾਦ ਥਾਣਾ ਖੇਤਰ ਵਿੱਚ ਅਵਧ ਅਕੈਡਮੀ ਦੇ ਨਾਮ ਨਾਲ ਚਲਾਏ ਜਾ ਰਹੇ ਨਿੱਜੀ ਸਕੂਲ ਵਿੱਚ ਅੱਜ ਸਵੇਰੇ ਪਹਿਲੀ ਮੰਜ਼ਿਲ ਦਾ ਛੱਜਾ ਡਿੱਗਣ ਨਾਲ ਕਰੀਬ 40 ਬੱਚੇ ਜ਼ਖ਼ਮੀ ਹੋ ਗਏ। ਪੰਜ ਬੱਚਿਆਂ ਦੀ ਹਾਲਤ ਨਾਜ਼ੁਕ ਹੈ। ਬੱਚਿਆਂ ਦੀ ਪ੍ਰੀਖਿਆ ਅਵਧ ਅਕੈਡਮੀ ਸਕੂਲ ਵਿੱਚ ਹੋਣੀ ਸੀ। ਇਸ ਦੌਰਾਨ ਕਈ ਬੱਚੇ ਬਾਲਕੋਨੀ ‘ਤੇ ਇਕੱਠੇ ਹੋ ਗਏ। ਦਬਾਅ ਕਾਰਨ ਬਾਲਕੋਨੀ ਅਚਾਨਕ ਡਿੱਗ ਗਈ। ਹਾਦਸੇ ਵਿਚ 40 ਬੱਚੇ ਜ਼ਖਮੀ ਹੋਏ ਹਨ, ਸਕੂਲ ਦੀ ਮਾਨਤਾ 10ਵੀਂ ਜਮਾਤ ਤੱਕ ਹੈ ਪਰ 12ਵੀਂ ਜਮਾਤ ਤੱਕ ਚੱਲ ਰਿਹਾ ਹੈ। ਸਕੂਲ ’ਚ 400 ਦੇ ਕਰੀਬ ਬੱਚੇ ਪੜ੍ਹਦੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.