24 ਹਜ਼ਾਰ ਰੁਪਏ ਦੇ ਬਕਾਇਆ ਭੁਗਤਾਨ ਨੂੰ ਲੈ ਕੇ ਜੋੜੇ ਦਾ ਚਾਕੂ ਮਾਰ ਕੇ ਕਤਲ ਮੁਰਾਦਾਬਾਦ, 22 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਜਿਲਾ ਮੁਰਾਦਾਬਾਦ ਵਿਖੇ ਦੋ ਵਿਅਕਤੀਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ। ਕੌਣ ਹਨ ਦੋਵੇੇਂ ਜਣੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜਿ਼ਲੇ `ਚ ਜਾਇਦਾਦ ਅਤੇ ਬਕਾਇਆ ਭੁਗਤਾਨ ਦੇ ਵਿਵਾਦ `ਚ ਇਕ ਜੋੜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ । ਪੁਲਸ ਅਨੁਸਾਰ ਸਿਵਲ ਲਾਈਨਜ਼ ਥਾਣਾ ਖੇਤਰ `ਚ ਸੋਮਵਾਰ ਰਾਤ ਇਹ ਘਟਨਾ ਵਾਪਰੀ। ਮ੍ਰਿਤਕਾਂ ਦੀ ਪਛਾਣ 30 ਸਾਲਾ ਰਾਜਾ ਅਤੇ ਉਸ ਦੀ ਪਤਨੀ ਫਰਾਹ (26) ਦੇ ਰੂਪ `ਚ ਹੋਈ ਹੈ । ਪੁਲਸ ਨੇ ਮੁੱਖ ਮੁਲਜਮ ਨੂੰ ਪਕੜ ਕੇ ਬਾਕੀਆਂ ਦੀ ਭਾਲ ਕੀਤੀ ਸ਼ੁਰੂ ਦੱਸਿਆ ਗਿਆ ਹੈ ਕਿ ਹਮਲਾਵਰ ਜ਼ਬਰਦਸਤੀ ਘਰ `ਚ ਵੜ ਗਏ ਅਤੇ ਰਾਜਾ `ਤੇ ਹਮਲਾ ਕਰ ਦਿੱਤਾ । ਪਤਨੀ ਫਰਾਹ ਬਚਾਉਣ ਪਹੁੰਚੀ ਤਾਂ ਉਸ ਨੂੰ ਵੀ ਚਾਕੂ ਮਾਰ ਦਿੱਤਾ ਗਿਆ । ਦੋਵਾਂ ਦੀ ਹਸਪਤਾਲ `ਚ ਮੌਤ ਹੋ ਗਈ । ਸ਼ੁਰੂਆਤੀ ਜਾਂਚ `ਚ 24 ਹਜ਼ਾਰ ਰੁਪਏ ਦੇ ਬਕਾਇਆ ਭੁਗਤਾਨ ਅਤੇ ਮਕਾਨ ਦੀ ਰਜਿਸਟਰੀ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ । ਪੁਲਸ ਨੇ ਮੁੱਖ ਮੁਲਜ਼ਮ ਨੂੰ ਹਿਰਾਸਤ `ਚ ਲੈ ਕੇ ਹੋਰ ਮੁਲਜ਼ਮਾਂ ਦੀ ਭਾਲ ਆਰੰਭ ਕਰ ਦਿੱਤੀ ਹੈ ।
