ਰਾਸ਼ਟਰੀਯ ਜਯੋਤੀ ਕਲਾ ਮੰਚ ਅਤੇ ਜਸ਼ਨ ਇੰਟਰਟੇਨਮੈਂਟ ਵੱਲੋਂ 47 ਮਹਿਲਾਵਾਂ ਸਨਮਾਨਿਤ
- by Jasbeer Singh
- March 18, 2025
ਰਾਸ਼ਟਰੀਯ ਜਯੋਤੀ ਕਲਾ ਮੰਚ ਅਤੇ ਜਸ਼ਨ ਇੰਟਰਟੇਨਮੈਂਟ ਵੱਲੋਂ 47 ਮਹਿਲਾਵਾਂ ਸਨਮਾਨਿਤ ਪਟਿਆਲਾ : ਰਾਸ਼ਟਰੀਯ ਜਯੋਤੀ ਕਲਾ ਮੰਚ ਅਤੇ ਜਸ਼ਨ ਐਂਟਰਟੇਨਮੈਂਟ ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਅਤੇ ਸੰਜੇ ਗੋਇਲ ਚੇਅਰਮੈਨ ਦੀ ਅਗਵਾਈ ਹੇਠ ਅਤੇ ਜਸ਼ਨ ਐਟਰਟੇਨਮੈਂਟ ਦੇ ਸਹਿਯੋਗ ਨਾਲ ਵੂਮੈਨ ਏਰਾ ਐਵਾਰਡ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਲੱਗ—ਅਲੱਗ ਖੇਤਰ ਵਿੱਚ ਨਾਮ ਖੱਟਣ ਵਾਲੀਆਂ 47 ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਸ਼ਨ ਐਂਟਰਟੇਨਮੈਂਟ ਦੇ ਪ੍ਰੋਡਿਊਸਰ ਜੱਸ ਧਨੋਆ, ਡਾਇਰੈਕਟਰ ਬਿੱਟੂ ਰੰਧਾਵਾ, ਭਗਵਾਨ ਦਾਸ ਜੁਨੇਜਾ (ਗਰੀਨਮੈਨ), ਰਾਜੀਵ ਗੋਇਲ (ਸਮਾਜ ਸੇਵਕ), ਸੌਰਭ ਜੈਨ ਐਮ.ਡੀ. ਵਰਧਮਾਨ ਹਸਪਤਾਲ, ਭੁਪਿੰਦਰ ਸਿੰਘ ਡਾਇਰੈਕਟਰ ਮਾਤਾ ਗੁਜਰੀ ਪਬਲਿਕ ਸਕੂਲ ਅਤੇ ਸੰਜੀਵ ਸ਼ਰਮਾ ਕਾਂਗਰਸ ਆਗੂ ਨੇ ਮਹਿਮਾਨਾ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਦੀਪੀਕਾ ਗੋਇਲ ਸਮਾਜ ਸੇਵਕ, ਡਾ. ਮੀਨਾ ਗਰਗ, ਨਰਿੰਦਰ ਸਿੰਘ (ਸੀਨੀਅਰ ਪ੍ਰਧਾਨ), ਸ੍ਰੀਮਤੀ ਨੀਧੀ ਸਿੰਘ, ਗੁਰਿੰਦਰਜੀਤ ਕੌਰ ਖਹਿਰਾ, ਡਾ. ਸਵਰਾਜ ਸਿੰਘ, ਡਾ. ਨਰੇਸ਼ ਗਰਗ, ਦਰਸ਼ਨ ਜਿੰਦਲ, ਤ੍ਰਿਭਵਨ ਗੁਪਤਾ, ਮੀਨੂੰ ਸੋਢੀ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਡਾ. ਅਸ਼ੋਕ ਜੋਸ਼ੀ, ਪ੍ਰਿੰਸੀਪਲ ਸਤੀਸ਼ ਗੋਇਲ, ਐਲ.ਆਰ. ਗੁਪਤਾ, ਹਰਮੇਸ਼ ਸਿੰਗਲਾ, ਵਰਿਦਰ ਵਰਮਾ, ਬੀਰ ਚੰਦ ਖੁਰਮੀ, ਸੰਜੇ ਕੁਮਾਰ, ਸੁਨੀਤਾ ਪਾਲ, ਸ੍ਰੀਮਤੀ ਸੀਮਾ ਜੋਸ਼ੀ, ਪ੍ਰੀਤ ਕਵਲ ਚੀਮਾ, ਮਮਤਾ ਠਾਕੁਰ, ਵਿਲੀਅਮਜੀਤ ਸਿੰਘ, ਰੋਹਿਤ ਕੁਮਾਰ ਆਦਿ ਸ਼ਾਮਲ ਹੋਏ । ਇਸ ਐਵਾਰਡ ਨਾਲ ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ ਵਿੱਚ ਡਾ. ਸਪਨਾ, ਰੁਪਾਲੀ ਗਰਗ ਕੌਂਸਲਰ, ਨੇਹਾ ਸ਼ਰਮਾ (ਕੌਸਲਰ), ਕੁਸ਼ਮ ਗੁਪਤਾ, ਡਾ. ਈਸ਼ਾ ਅਰੋੜਾ, ਰਾਜ ਰਾਣੀ, ਮਿਨੀ ਜੋਸ਼ੀ, ਸੋਨੀਆ ਚੌਹਾਨ, ਅਮਨਦੀਪ ਸ਼ਾਹਲ ਜੋਸ਼ੀ, ਸਰੀਤਾ ਨਹੋਰੀਆ, ਅਮਨਦੀਪ ਕੌਰ, ਅੰਜਨਾ ਮਿੱਤਲ, ਰੰਜੂ ਮਲਹੋਤਰਾ, ਕੁਲਵਿੰਦਰ ਕੌਰ (ਕੰਚਨ), ਕਮਲ ਠਾਕੁਰ, ਰਿਤੂ ਗੋਇਲ, ਸੁਮਨ ਗੁਪਤਾ, ਕਰਮਜੀਤ ਕੌਰ, ਨੀਤੂ ਬਾਵਾ, ਰੋਮੀ ਸ਼ਰਮਾ, ਮਨੀਸ਼ਾ ਉੱਪਲ, ਮੰਜੂ, ਬਿਮਲਾ ਵਰਮਾ, ਵੀਰਨ ਅਰੋੜਾ, ਅੰਜੂ ਵਰਮਾ, ਮੰਜੂ ਸ਼ਰਮਾ, ਸੁਨੀਤਾ ਵਰਮਾ, ਪੂਨਮ ਖੰਨਾ, ਸੰਦੀਪ ਕੌਰ, ਅਨੀਤਾ ਮਲਹਨ, ਰੂਚੀ ਨਰੂਲਾ, ਸੁਨੀਤਾ ਰਾਣੀ (ਕੁਮਰਾ), ਸ਼ੁਸ਼ਮਾ ਗਿਰੀ, ਉਰਵਸ਼ੀ, ਮੰਜੂਲਾ ਜੈਨ, ਬੇਬੀ ਖੋਸਲਾ, ਨੇਹਾ ਗਰਗ, ਊਸ਼ਾ ਸ਼ਰਮਾ, ਸਰਬਜੀਤ ਕੌਰ, ਸੁਨੀਤਾ, ਪੂਨਮ, ਜ਼ਸਨੂਰ ਕੌਰ, ਜਸ਼ਨਜੋਤ ਕੌਰ, ਵੈਸ਼ਨਵੀ, ਸਾਹਿਰਾ ਦਿਲੋਰ, ਰਾਧਾ, ਸੰਗੀਤਾ ਸਾਥੀ ਅਤੇ ਸਪਨਾ ਸ਼ਰਮਾ ਆਦਿ ਸ਼ਾਮਲ ਸਨ ਜਿਨ੍ਹਾਂ ਨੂੰ ਵੂਮੈਨ ਏਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੰਚ ਸੰਚਾਲਣ ਦੀ ਜਿੰਮੇਵਾਰੀ ਡਾ. ਸੰਧੂ ਨੇ ਬਾਖੂਬੀ ਨਿਭਾਈ ।
