

ਉਤਰਾਖੰਡ `ਚ ਹੈਲੀਕਾਪਟਰ ਹਾਦਸੇ ਵਿਚ 5 ਯਾਤਰੀਆਂ ਦੀ ਮੌਤ ਉੱਤਰਾਖੰਡ, 8 ਮਈ 2025 : ਭਾਰਤ ਦੇਸ਼ ਦੇ ਸੂਬੇ ਉੱਤਰਾਖੰਡ ਦੇ ਉੱਤਰਕਾਸ਼ੀ ਦੇ ਗੰਗਨਾਨੀ ਨੇੜੇ ਜਹਾਜ਼ ਹਾਦਸਾ ਵਾਪਰਨ ਨਾਲ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਤੇ ਦੋ ਜਣੇ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।ਹੈਲੀਕਾਪਟਰ ਜਿਸਨੇ ਦੇਹਰਾਦੂਨ ਤੋਂ ਉਡਾਣ ਭਰੀ ਸੀ ਅਤੇ ਗੰਗਨਾਨੀ ਤੋਂ ਪਹਿਲਾਂ ਨਾਗ ਮੰਦਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ।ਹੈਲੀਕਾਪਟਰ ਹਾਦਸਾਗ੍ਰਸਤ ਹੋਣ ਮਗਰੋਂ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਦੁਖ ਪ੍ਰਗਟਾਉਂਦਿਆ ਪੋਸਟ ਸਾਂਝੀ ਕੀਤੀ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਕਈ ਤਰ੍ਹਾਂ ਦੇ ਜਹਾਜ ਹਾਦਸੇ ਵਾਪਰ ਚੁੱਕੇ ਹਨ ਤੇ ਜਿਨ੍ਹਾਂ ਵਿਚ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ।ਜਿਨ੍ਹਾਂ ਦੀ ਭਰਪਾਈ ਕਦੇ ਵੀ ਨਹੀਂ ਕੀਤੀ ਜਾ ਸਕਦੀ ਤੇ ਇਸੇ ਤਰ੍ਹਾਂ ਉਤਰਾਖੰਡ ਵਿਖੇ ਵਾਪਰੇ ਹਾਦਸੇ ਵਿਚ ਜਿਨ੍ਹਾਂ ਦੀਆਂ ਜਾਨਾਂ ਗਈਆਂ ਹਨ ਵੀ ਕਦੇ ਜਿਥੇ ਵਾਪਸ ਨਹੀਂ ਆ ਸਕਦੀਆਂ ਹਨ, ਉਥੇ ਇਨ੍ਹਾਂ ਦੇ ਜਾਣ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਵੀ ਕਦੇ ਨਹੀਂ ਕੀਤੀ ਜਾ ਸਕੇਗੀ ।