post

Jasbeer Singh

(Chief Editor)

National

56 ਸਾਲਾ ਵਿਅਕਤੀ ਖਜੂਰਾਂ `ਚ ਛੁਪਾ ਕੇ ਲਿਆਇਆ ਸੀ 13 ਲੱਖ ਦਾ ਸੋਨਾ, ਕਸਟਮ ਵਿਭਾਗ ਨੇ ਇੰਝ ਫੜੀ ਚਲਾਕੀ

post-img

56 ਸਾਲਾ ਵਿਅਕਤੀ ਖਜੂਰਾਂ `ਚ ਛੁਪਾ ਕੇ ਲਿਆਇਆ ਸੀ 13 ਲੱਖ ਦਾ ਸੋਨਾ, ਕਸਟਮ ਵਿਭਾਗ ਨੇ ਇੰਝ ਫੜੀ ਚਲਾਕੀ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈ. ਜੀ. ਆਈ.) ਵਿਖੇ ਇਕ ਵਿਅਕਤੀ ਜੋ ਗੋਲਡਨ ਖਜੂਰਾਂ ਦੇ ਅੰਦਰ ਸੋਨਾ ਛੁਪਾ ਕੇ ਲਿਆ ਰਿਹਾ ਸੀ ਨੂੰ ਜਾਂਚ ਦੌਰਾਨ ਪਕੜ ਲਿਆ।ਪਕੜੇ ਗਏ ਵਿਅਕਤੀ ਨੇ ਗੋਲਡਨ ਖਜੂਰਾਂ ਦੇ ਅੰਦਰ ਪੀਲੇ ਰੰਗ ਦੇ ਧਾਤ ਦੇ ਟੁਕੜੇ ਭਰੇ ਹੋਏ ਸਨ ਤਾਂ ਜੋ ਕਿਸੇ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋ ਸਕੇ ਪਰ ਅਧਿਕਾਰੀਆਂ ਨੇ ਨਾ ਸਿਰਫ਼ ਇਸ ਨੂੰ ਜ਼ਬਤ ਕਰ ਲਿਆ ਸਗੋਂ ਜਾਂਚ ਲਈ ਭੇਜ ਦਿੱਤਾ । ਦਿੱਲੀ ਦੇ ਹਵਾਈ ਅੱਡੇ `ਤੇ ਕਸਟਮ ਵਿਭਾਗ ਦੀ ਟੀਮ ਨੇ ਜਿਸ ਵਿਅਕਤੀ ਨੂੰ ਗੋਲਡਨ ਡੇਟਸ `ਚ ਛੁਪਾ ਕੇ ਸੋਨਾ ਲਿਆਉਂਦਿਆਂ ਗ੍ਰਿਫ਼ਤਾਰ ਕੀਤਾ ਹੈ ਕੋਲੋ਼ 172 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਜੇਦਾਹ ਤੋਂ ਭਾਰਤ ਪਰਤਿਆ ਸੀ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਸੋਨਾ ਬਰਾਮਦ ਹੋਇਆ। ਕਸਟਮ ਮੁਤਾਬਕ ਸਪਾਟ ਪ੍ਰੋਫਾਈਲਿੰਗ ਦੇ ਆਧਾਰ `ਤੇ, ਆਈ. ਜੀ. ਆਈ. ਏਅਰਪੋਰਟ `ਤੇ ਕਸਟਮ ਅਧਿਕਾਰੀਆਂ ਨੇ 26 ਫ਼ਰਵਰੀ ਨੂੰ ਗ੍ਰੀਨ ਚੈਨਲ ਤੋਂ ਬਾਹਰ ਨਿਕਲਦੇ ਸਮੇਂ ਫ਼ਲਾਈਟ ਨੰਬਰ -756 ਤੋਂ ਉਤਰਨ ਵਾਲੇ 56 ਸਾਲਾ ਭਾਰਤੀ ਪੁਰਸ਼ ਯਾਤਰੀ ਨੂੰ ਰੋਕਿਆ। ਸਮਾਨ ਦੇ ਐਕਸ-ਰੇ ਸਕੈਨ ਦੌਰਾਨ ਕੁਝ ਸ਼ੱਕੀ ਦਿਖਾਈ ਦਿੱਤਾ । ਇਸ ਦੇ ਨਾਲ, ਜਦੋਂ ਯਾਤਰੀ ਡੋਰ ਫਰੇਮ ਮੈਟਲ ਡਿਟੈਕਟਰ () ਤੋਂ ਲੰਘਿਆ ਤਾਂ ਇੱਕ ਉੱਚੀ ਬੀਪ ਸੁਣਾਈ ਦਿੱਤੀ । ਇਸ ਤੋਂ ਬਾਅਦ ਅਧਿਕਾਰੀ ਚੌਕਸ ਹੋ ਗਏ ਅਤੇ ਵਿਅਕਤੀ ਦੀ ਜਾਂਚ ਸ਼ੁਰੂ ਕਰ ਦਿੱਤੀ । ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲਡਨ ਖਜੂਰਾਂ ਦੇ ਅੰਦਰ ਪੀਲੇ ਰੰਗ ਦੇ ਧਾਤ ਦੇ ਟੁਕੜੇ ਭਰੇ ਹੋਏ ਸਨ, ਤਾਂ ਜੋ ਕਿਸੇ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋ ਸਕੇ ਪਰ ਅਧਿਕਾਰੀਆਂ ਨੇ ਨਾ ਸਿਰਫ਼ ਇਸ ਨੂੰ ਜ਼ਬਤ ਕਰ ਲਿਆ ਸਗੋਂ ਜਾਂਚ ਲਈ ਭੇਜ ਦਿੱਤਾ । ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਾਤ ਸੋਨਾ ਹੈ ਅਤੇ ਇਸ ਦਾ ਭਾਰ 172.00 ਗ੍ਰਾਮ ਹੈ । 172 ਗ੍ਰਾਮ ਸੋਨੇ ਦੀ ਕੀਮਤ 14 ਲੱਖ ਤੋਂ ਵੱਧ ਹੈ । ਦਿੱਲੀ ਤੋਂ ਜੇਦਾਹ ਦੀ ਦੂਰੀ ਲਗਭਗ 3800 ਕਿਲੋਮੀਟਰ ਹੈ । ਇਹ ਵਿਅਕਤੀ ਜੇਦਾਹ ਤੋਂ ‘ਸੋਨਾ’ ਖਜੂਰਾਂ ਵਿੱਚ ਭਰ ਕੇ ਆਇਆ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਦਿੱਲੀ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਅਧਿਕਾਰੀਆਂ ਦੇ ਸਾਹਮਣੇ ਉਸ ਦੀ ਇਹ ਚਾਲ ਕਾਮਯਾਬ ਨਹੀਂ ਹੋਵੇਗੀ ਅਤੇ ਉਹ ਫੜਿਆ ਜਾਵੇਗਾ ।

Related Post