post

Admin

(Chief Editor)

National

ਦਿੱਲੀ ਏਅਰਪੋਰਟ `ਤੇ 2 ਮਹਿਲਾਵਾਂ ਕੋਲੋਂ 27 ਕਰੋੜ ਦਾ ਗਾਂਜਾ ਬਰਾਮਦ

post-img

ਦਿੱਲੀ ਏਅਰਪੋਰਟ `ਤੇ 2 ਮਹਿਲਾਵਾਂ ਕੋਲੋਂ 27 ਕਰੋੜ ਦਾ ਗਾਂਜਾ ਬਰਾਮਦ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਵਿਖੇ ਦੋ ਔਰਤਾਂ ਕੋਲੋਂ 27ਂ 08 ਕਿਲੋ ਗਾਂਜਾ ਬਰਾਮਦ ਹੋਇਆ ਹੈ ਜਿਸਦੀ ਕੀਮਤ 27 ਕਰੋੜ ਰੁਪਏ ਬਣਦੀ ਹੈ, ਜਿਨ੍ਹਾਂ ਦੋ ਔਰਤਾਂ ਕੋਲੋਂ ਗਾਂਜਾ ਬਰਾਮਦ ਹੋਇਆ ਹੈ ਨੂੰ ਦਿੱਲੀ ਪੁਲਸ ਗ੍ਰਿਫ਼ਤਾਰ ਕਰ ਲਿਆ ਹੈ ਤੇ ਕਸਟਮ ਅਧਿਕਾਰੀਆਂ ਨੇ ਦਿੱਲੀ ਹਵਾਈ ਅੱਡੇ `ਤੇ ਨਸ਼ੀਲੇ ਪਦਾਰਥ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ । ਪੁਲਸ ਮੁਤਾਬਕ ਇਹ ਪਾਬੰਦੀਸ਼ੁਦਾ ਪਦਾਰਥ 54 ਪੌਲੀਥੀਨ ਦੇ ਪੈਕੇਟਾਂ ਵਿੱਚ ਪੈਕ ਕਰਕੇ ਚਾਰ ਟਰਾਲੀ ਬੈਗਾਂ ਵਿੱਚ ਛੁਪਾ ਕੇ ਰੱਖਿਆ ਗਿਆ ਸੀ । ਫਲਾਈਟ ਰੈਂਪੇਜ ਯੂਨਿਟ (ਐੱਫ. ਆਰ. ਯੂ.) ਨੇ ਇਹ ਮਾਮਲਾ ਦੋ ਮਹਿਲਾ ਯਾਤਰੀਆਂ ਖ਼ਿਲਾਫ਼ ਦਰਜ ਕੀਤਾ ਹੈ । ਦੱਸਿਆ ਗਿਆ ਕਿ ਦੋਵੇਂ ਫ਼ਲਾਈਟ ਨੰਬਰ 377 ਰਾਹੀਂ 19.02.2025 ਨੂੰ ਆਈ. ਜੀ. ਆਈ. ਹਵਾਈ ਅੱਡੇ ਦੇ ਟਰਮੀਨਲ-3 ਪਹੁੰਚੀਆਂ ਸਨ । ਜਾਂਚ `ਤੇ, ਅਧਿਕਾਰੀਆਂ ਨੂੰ ਹਰੇ ਰੰਗ ਦੇ ਨਸ਼ੀਲੇ ਪਦਾਰਥਾਂ ਦੇ 54 ਪੈਕੇਟ ਮਿਲੇ, ਜਿਨ੍ਹਾਂ ਦਾ ਕੁੱਲ ਵਜ਼ਨ 27,083 ਗ੍ਰਾਮ (27.08 ਕਿਲੋਗ੍ਰਾਮ) ਗਾਂਜਾ ਹੋਣ ਦਾ ਸ਼ੱਕ ਹੈ ।

Related Post

Instagram