post

Jasbeer Singh

(Chief Editor)

Patiala News

ਐਸ. ਬੀ. ਆਈ. ਆਰਸੇਟੀ, ਪਟਿਆਲਾ ਵਿਖੇ 6 ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ

post-img

ਐਸ. ਬੀ. ਆਈ. ਆਰਸੇਟੀ, ਪਟਿਆਲਾ ਵਿਖੇ 6 ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ ਸਾਲ 2025 ਵਿੱਚ ਹੁਣ ਤੱਕ 373 ਵਿਦਿਆਰਥੀਆਂ ਨੂੰ ਦਿੱਤੀ ਟ੍ਰੇਨਿੰਗ ਪਟਿਆਲਾ 5 ਜੁਲਾਈ : ਸਟੇਟ ਬੈਂਕ ਆਫ ਇੰਡੀਆ ਦੇ ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ), ਪਟਿਆਲਾ ਵਿਖੇ ਅੱਜ 6 ਰੋਜ਼ਾ ਹਰਬਲ ਸਾਬਣ ਬਣਾਉਣ ਦੀ ਟ੍ਰੇਨਿੰਗ ਸ਼ੁਰੂ ਕੀਤੀ ਗਈ। ਇਸ ਕੋਰਸ ਵਿੱਖ ਵੱਖ-ਵੱਖ ਪਿੰਡਾਂ ਤੋਂ ਆਏ ਵਿਦਿਆਰਥੀਆਂ ਨੇ ਭਾਗ ਲਿਆ। ਟ੍ਰੇਨਿੰਗ ਦੀ ਸ਼ੁਰੂਆਤ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਨਾਲ ਕੀਤੀ ਗਈ । ਆਰਸੇਟੀ ਦੇ ਫੈਕਿਲਟੀ ਮੈਂਬਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ 6 ਰੋਜ਼ਾ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੇ ਸਕਿਨ ਸਾਬਣ ਬਨਾਉਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਜੋ ਕਿ ਕੁਦਰਤੀ ਤਰੀਕਿਆਂ ਰਾਹੀਂ ਤਿਆਰ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਆਰਸੇਟੀ ਪਟਿਆਲਾ ਵੱਲੋਂ ਸਾਲ 2025 ਵਿੱਚ ਹੁਣ ਤੱਕ 373 ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ, ਜਿਸ ਵਿੱਚ ਫਾਸਟ ਫੂਡ, ਡੇਅਰੀ ਫਾਰਮਿੰਗ, ਬਿਊਟੀ ਪਾਰਲਰ, ਜੂਟ ਪ੍ਰੋਡਕਟ ਅਤੇ ਟੇਲਰਿੰਗ-ਸਕੂਲ ਡ੍ਰੈਸ ਆਦਿ ਸ਼ਾਮਲ ਹਨ। ਬਲਜਿੰਦਰ ਸਿੰਘ ਨੇ ਦੱਸਿਆ ਕਿ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ਵੱਲੋਂ ਪ੍ਰਦਾਨ ਕੀਤੀ ਜਾਂਦੀ ਕੁਸ਼ਲ ਵਿਕਾਸ ਸਿਖਲਾਈ ਦੁਆਰਾ ਪੇਂਡੂ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਕਾਰਤਮਕ ਤੌਰ ਤੇ ਪ੍ਰਭਾਵਿਤ ਕੀਤਾ ਗਿਆ ਹੈ । ਸਿਖ਼ਲਾਈ ਵਿੱਚ ਪ੍ਰਾਪਤ ਕੀਤੇ ਹੁਨਰਾਂ ਅਤੇ ਸਕਾਤਰਾਤਮਕ ਮਾਨਸਿਕਤਾਵਾਂ ਅਤੇ ਆਤਮ ਵਿਸ਼ਵਾਸ ਨੇ ਸਿਖਿਆਰਥੀਆਂ ਨੂੰ ਆਪਣੇ ਉਦਮ ਸਥਾਪਤ ਕਰਨ ਅਤੇ ਦੂਜਿਆਂ ਲਈ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰਨ ਦੇ ਯੋਗ ਬਨਾਉਣਾ ਹੈ । ਫੈਕਲਿਟੀ ਮੈਂਬਰਾਂ ਨੇ ਦੱਸਿਆ ਕਿ ਅਗਲੇ ਮਹੀਨੇ ਤੋਂ ਨਵੇਂ ਬੈਚਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਵਿੱਚ ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ, ਕੰਪਿਊਟਰ ਅਕਾਂਊਂਟਿੰਗ, ਜੂਟ ਪ੍ਰੋਡਕਟ ਉਦੱਮੀ ਅਤੇ ਮਧੂਮੱਖੀ ਪਾਲਣ ਵਰਗੇ ਕੋਰਸ ਸ਼ੁਰੂ ਕੀਤੇ ਜਾਣਗੇ। ਇਨ੍ਹਾਂ ਕੋਰਸਾਂ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਜਾਰੀ ਹੈ । ਇਸ ਮੌਕੇ ਟ੍ਰੇਨਿੰਗ ਦੌਰਾਨ ਸਟਾਫ਼ ਮੈਂਬਰ ਸ੍ਰ: ਬਲਜਿੰਦਰ ਸਿੰਘ, ਸ੍ਰ: ਅਜੀਤਇੰਦਰ ਸਿੰਘ, ਸ੍ਰੀ ਸੁਮਿਤ ਜੋਸ਼ੀ , ਸ੍ਰ: ਜਸਵਿੰਦਰ ਸਿੰਘ ਅਤੇ ਸੁਖਦੀਪ ਕੌਰ ਦੁੱਗਲ ਮੌਜੂਦ ਸਨ ।

Related Post