ਦਿੱਲੀ `ਚ ਹਸਪਤਾਲ `ਚੋਂ 6 ਮਹੀਨਿਆਂ ਦਾ ਬੱਚਾ ਅਗਵਾ
ਨਵੀਂ ਦਿੱਲੀ, 1 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਹਸਪਤਾਲ ਵਿਚੋਂ ਛੇ ਮਹੀਨਿਆਂ ਦੇ ਬੱਚੇ ਨੂੰ ਅਗਵਾ (Child abduction) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਹੈ ਪੂਰਾ ਮਾਮਲਾ
ਦਿੱਲੀ ਦੇ ਇਕ ਹਸਪਤਾਲ 'ਚ ਜੋ 6 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਇਕ ਔਰਤ ਸੀਲਮਪੁਰ ਥਾਣਾ ਖੇਤਰ ਤੋਂ ਬੱਚੇ ਅਤੇ ਉਸ ਦੇ ਮਾਪਿਆਂ ਨੂੰ ਜਨਮ ਸਰਟੀਫਿਕੇਟ ਬਣਵਾਉਣ ਦਾ ਝਾਂਸਾ ਦੇ ਕੇ ਹਸਪਤਾਲ ਲੈ ਕੇ ਆਈ ਸੀ । ਪਰਿਵਾਰ ਵਾਲਿਆਂ ਨੂੰ ਫਾਰਮ ਭਰਨ 'ਚ ਉਲਝਾ ਕੇ ਉਕਤ ਔਰਤ ਬੱਚੇ ਨੂੰ ਲੈ ਕੇ ਫਰਾਰ ਹੋ ਗਈ । ਬੱਚੇ ਦੇ ਪਿਤਾ ਦੀ ਸਿ਼ਕਾਇਤ 'ਤੇ ਜੀ. ਟੀ. ਬੀ. ਇਨਕਲੇਵ ਥਾਣਾ ਪੁਲਸ ਨੇ ਕੇਸ ਦਰਜ ਕੀਤਾ ਹੈ ।
ਬੱਚੇ ਦਾ ਅਗਵਾ ਦਾ ਕਰ ਲਿਆ ਗਿਆ ਹੈ ਕੇਸ ਦਰਜ
ਸ਼ਾਹਦਰਾ ਜਿ਼ਲਾ ਡੀ. ਸੀ. ਪੀ. ਆਰ. ਪੀ. ਮੀਣਾ ਨੇ ਦੱਸਿਆ ਕਿ ਬੱਚੇ ਦੇ ਅਗਵਾ ਦਾ ਕੇਸ ਦਰਜ (Case registered) ਕੀਤਾ ਗਿਆ ਹੈ । ਥਾਣਾ ਪੁਲਸ, ਸਪੈਸ਼ਲ ਸਟਾਫ਼ ਸਮੇਤ ਕਈ ਟੀਮਾਂ ਬੱਚੇ ਨੂੰ ਬਰਾਮਦ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਹਨ । ਉੱਤਰ-ਪੂਰਬੀ ਜ਼ਿਲਾ ਪੁਲਸ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ । ਮੁਲਜ਼ਮ ਔਰਤ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ।
