
National
0
62 ਸਾਲਾ ਸਾਬਕਾ ਵਿਧਾਇਕ ਨੇ ਘਟ ਉਮਰ ਦੀ ਕੁੜੀ ਨਾਲ ਕਰਵਾਇਆ ਵਿਆਹ
- by Jasbeer Singh
- November 21, 2024

62 ਸਾਲਾ ਸਾਬਕਾ ਵਿਧਾਇਕ ਨੇ ਘਟ ਉਮਰ ਦੀ ਕੁੜੀ ਨਾਲ ਕਰਵਾਇਆ ਵਿਆਹ ਬਿਹਾਰ : ਭਾਰਤ ਦੇਸ਼ ਦੇ ਸੂਬੇ ਦੇ ਸਮਸਤੀਪੁਰ ਜਿ਼ਲ੍ਹੇ ਦੀ ਵਿਭੂਤੀਪੁਰ ਸੀਟ ਤੋਂ ਵਿਧਾਇਕ ਰਹੇ ਰਾਮ ਬਾਲਕ ਸਿੰਘ ਨੇ 62 ਸਾਲ ਦੀ ਉਮਰ ਵਿੱਚ ਆਪਣੀ ਅੱਧੀ ਉਮਰ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਹੈ।ਦੱਸਣਯੋਗ ਹੈ ਕਿ ਉਹ 3 ਸਾਲ ਪਹਿਲਾਂ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਇਕੱਲਾ ਜੀਵਨ ਬਤੀਤ ਕਰ ਰਹੇ ਸਨ । ਹਾਲਾਂਕਿ ਅਗਲੇ ਸਾਲ ਬਿਹਾਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦੇ ਵਿਆਹ ਨੇ ਸਿਆਸੀ ਹਲਕਿਆਂ ‘ਚ ਹਲਚਲ ਵੀ ਮਚਾ ਦਿੱਤੀ ਹੈ। ਜਿ਼ਆਦਾਤਰ ਲੋਕ ਇਸ ਵਿਆਹ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਨਾਲੋਂ ਸਿਆਸੀ ਜ਼ਿੰਦਗੀ ਨਾਲ ਜ਼ਿਆਦਾ ਜੁੜੇ ਹੋਏ ਦੇਖ ਰਹੇ ਹਨ।