
ਅਮਰੀਕਾ ਵਿਚ ਡਾਕਟਰੀ ਸਲਾਹ ਦੇ ਬਿਨਾਂ 33 ਹਜ਼ਾਰ ਅਮਰੀਕੀ ਡਾਲਰ ਦੀਆਂ ਭਾਰਤ ਤੋਂ ਲੁਕਾ ਕੇ ਭੇਜੀਆਂ 70 ਹਜ਼ਾਰ ਗੋਲੀਆਂ ਬਰ
- by Jasbeer Singh
- January 29, 2025

ਅਮਰੀਕਾ ਵਿਚ ਡਾਕਟਰੀ ਸਲਾਹ ਦੇ ਬਿਨਾਂ 33 ਹਜ਼ਾਰ ਅਮਰੀਕੀ ਡਾਲਰ ਦੀਆਂ ਭਾਰਤ ਤੋਂ ਲੁਕਾ ਕੇ ਭੇਜੀਆਂ 70 ਹਜ਼ਾਰ ਗੋਲੀਆਂ ਬਰਾਮਦ ਅਮਰੀਕਾ : ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ਵਿਚ ਭਾਰਤ ਤੋਂ ਸਪਲਾਈ ਕੀਤੇ ਗਏ ਧਾਗੇ ਦੀ ਖੇਪ ਵਿਚ 70 ਹਜ਼ਾਰ ਅਜਿਹੀਆਂ ਗੋਲੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ ਦੀ ਕੀਮਤ ਜਿਥੇ 33,000 ਅਮਰੀਕੀ ਡਾਲਰ ਦੇ ਕਰੀਬ ਤਾਂ ਬਣਦੀ ਹੀ ਹੈ ਪਰਇਹ ਗੋਲੀਆਂ ਅਮਰੀਕਾ ਵਿਚ ਪਾਬੰਦੀਸ਼ੁਦਾ ਹਨ।ਉਨ੍ਹਾਂ ਜਾਣਕਾਰੀ ਦਿਤੀ ਹੈ ਕਿ ਉਸ ਵਲੋਂ ਜੋ ਇਹ ਗੋਲੀਆਂ ਧਾਗੇ ਦੀ ਖੇਪ ਵਿਚੋਂ ਬਰਾਮਦ ਕੀਤੀਆਂ ਗਈਆਂ ਹਨ ਅਮਰੀਕਾ ਦੇ ਬੁਏਨਾ ਪਾਰਕ, ਕੈਲੀਫੋਰਨੀਆ ਦੇ ਇਕ ਪਤੇ ’ਤੇ ਭੇਜੀਆਂ ਜਾਣੀਆਂ ਸਨ। ਦੱਸਣਯੋਗ ਹੈ ਕਿ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ (ਸੀ. ਬੀ. ਪੀ.) ਅਧਿਕਾਰੀਆਂ ਵਲੋਂ 17 ਦਸੰਬਰ ਨੂੰ ਵਾਸ਼ਿੰਗਟਨ ਡੁਲਸ ਹਵਾਈ ਅੱਡੇ ਦੇ ਨੇੜੇ ਇਕ ਏਅਰ ਕਾਰਗੋ ਵੇਅਰਹਾਊਸ ਵਿਚ ਕਾਲੇ ਧਾਗੇ ਦੇ 96 ਰੋਲ ਦੀ ਇਕ ਸ਼ਿਪਮੈਂਟ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਕਾਲੇ ਧਾਗੇ ਦੇ 96 ਸਪੂਲਾਂ ਵਿਚੋਂ ਹਰੇਕ ਵਿਚ ਲੁਕੀਆਂ ਕੁੱਲ 69,813 ਗੋਲੀਆਂ ਮਿਲੀਆਂ। ਵਾਸ਼ਿੰਗਟਨ, ਡੀਸੀ, ਖੇਤਰੀ ਬੰਦਰਗਾਹ ਲਈ ਸੀ. ਬੀ. ਪੀ. ਦੇ ਖੇਤਰੀ ਬੰਦਰਗਾਹ ਨਿਰਦੇਸ਼ਕ ਕ੍ਰਿਸਟੀਨ ਵਾ ਨੇ ਕਿਹਾ ਕਿ ਇਹ ਸੰਯੁਕਤ ਰਾਜ ਵਿਚ ਤਜਵੀਜ਼ ਵਾਲੀਆਂ ਦਵਾਈਆਂ ਦੀ ਵੱਡੀ ਮਾਤਰਾ ਵਿਚ ਤਸਕਰੀ ਕਰਨ ਦੀ ਕੋਸ਼ਿਸ਼ ਸੀ ਪਰ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਅਮਰੀਕੀ ਅਧਿਕਾਰੀਆਂ ਤੋਂ ਬਚਾਇਆ ਨਹੀਂ ਜਾ ਸਕਿਆ। ਦਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਡਰੱਗ ਤਸਕਰੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਇਸ ਮਾਮਲੇ ’ਚ ਚੀਨ, ਮੈਕਸੀਕੋ ਅਤੇ ਕੈਨੇਡਾ ਨੂੰ ਨਿਸ਼ਾਨਾ ਬਣਾਇਆ ਸੀ।