

ਕਰੋੜਾਂ ਦੇ ਗਬਨ ਮਾਮਲੇ ਵਿਚ 8 ਪੰਚਾਇਤ ਸਕੱਤਰ ਮੁਅੱਤਲ ਚੰਡੀਗੜ੍ਹ, 22 ਅਗਸਤ 2025 : ਪੰਜਾਬ ਸਰਕਾਰ ਨੇ 18 ਕਰੋੜ ਰੁਪਏ ਦੇ ਪੰਚਾਇਤ ਫ਼ੰਡਾਂ ਦੇ ਕਥਿਤ ਗਬਨ ਤੋਂ ਬਾਅਦ ਤਰਨਤਾਰਨ ਜਿ਼ਲ੍ਹੇ ਦੇ ਅੱਠ ਪੰਚਾਇਤ ਸਕੱਤਰਾਂ ਨੂੰ ਮੁਅੱਤਲ ਕਰ ਦਿਤਾ ਹੈ। ਕਿਹੜੇ ਕਿਹੜੇ ਪੰਚਾਇਤ ਸਕੱਤਰਾਂ ਨੂੰ ਕੀਤਾ ਗਿਆ ਹੈ ਮੁਅੱਤਲ ਪੇਂਡੂ ਵਿਕਾਸ ਤੇ ਪੰਚਾਇਤਾਂ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਵਲੋਂ ਜਾਰੀ ਹੁਕਮਾਂ ਅਨੁਸਾਰ ਮੁਅੱਤਲ ਕੀਤੇ ਗਏ ਪੰਚਾਇਤ ਸਕੱਤਰਾਂ ਦੀ ਪਛਾਣ ਗੁਰਜਿੰਦਰ ਸਿੰਘ, ਹਰਦਿਆਲ ਸਿੰਘ, ਸਾਹਨਸ਼ਾਹ ਸਿੰਘ, ਜਸਪਾਲ ਸਿੰਘ, ਬਲਰਾਜ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਅਤੇ ਸੁਸ਼ੀਲ ਕੁਮਾਰ ਵਜੋਂ ਹੋਈ ਹੈ । ਜਿ਼ਕਰਯੋਗ ਹੈ ਕਿ ਸਤੰਬਰ 2024 ਵਿਚ ਰਿਪੋਰਟ ਦਿਤੀ ਗਈ ਸੀ ਕਿ ਬਲਜੀਤ ਸਿੰਘ `ਤੇ ਕਾਉਬੇਰੀ ਐਗਰੋਵੇਟ ਓ. ਪੀ. ਸੀ. ਪ੍ਰਾਈਵੇਟ ਲਿਮਟਿਡ ਰਾਹੀਂ ਫ਼ੰਡਾਂ ਦੀ ਹੇਰਾਫੇਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ, ਜੋ ਕਿ ਪਸ਼ੂਆਂ ਦੇ ਚਾਰੇ ਅਤੇ ਵਾਟਰ ਕੂਲਰ ਕਾਰੋਬਾਰਾਂ ਵਿਚ ਲੱਗੇ ਹੋਏ ਸਨ। 2023 ਵਿਚ ਜਦੋਂ ਉਸ ਦਾ ਭਰਾ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦਾ ਚੇਅਰਮੈਨ ਬਣਿਆ ਤਾਂ ਉਸ ਨੂੰ ਜਲ ਸਰੋਤ ਵਿਭਾਗ ਵਿਚ ਇਕ ਠੇਕੇਦਾਰ ਵਜੋਂ ਭਰਤੀ ਕੀਤਾ ਗਿਆ ਸੀ।