
Punjab
0
ਫ਼ੈਕਟਰੀ ਵਿਚ ਲੱਗੀ ਅੱਗ ਵਿਚ 9 ਮਹੀਨੇ ਦੀ ਬੱਚੀ ਦੀ ਮੌਤ ਤੇ ਦੋ ਜਣੇ ਝੁਲਸੇ
- by Jasbeer Singh
- June 30, 2025

ਫ਼ੈਕਟਰੀ ਵਿਚ ਲੱਗੀ ਅੱਗ ਵਿਚ 9 ਮਹੀਨੇ ਦੀ ਬੱਚੀ ਦੀ ਮੌਤ ਤੇ ਦੋ ਜਣੇ ਝੁਲਸੇ ਮੋਹਾਲੀ, 30 ਜੂਨ : ਪੰਜਾਬ ਦੇ ਜਿ਼ਲਾ ਮੋਹਾਲੀ ਦੇ ਸ਼ਾਹੀ ਮਾਜਰਾ ਵਿਚ ਫ਼ੈਕਟਰੀ ਵਿੱਚ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗਣ ਕਾਰਨ ਨੌਂ ਮਹੀਨਿਆਂ ਦੀ ਬੱਚੀ ਦੀ ਮੌਤ ਹੋਣ ਦੇ ਨਾਲ-ਨਾਲ ਦੋ ਲੋਕਾਂ ਦੇ ਝੁਲਸੇ ਜਾਣ ਦਾ ਪਤਾ ਲੱਗਿਆ ਹੈ। ਜਿਵੇਂ ਹੀ ਅੱਗ ਲੱਗਣ ਦੀ ਘਟਨਾ ਵਾਪਰੀ ਨੂੰ ਦੇਖ ਕੇ ਆਲੇ-ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਅੱਗ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।ਜਿਸਨੇ ਆ ਕੇ ਅੱਗ ਤੇ ਮੁਸਤੈਦੀ ਨਾਲ ਕਾਰਜ ਕਰਦਿਆਂ ਕਾਬੂ ਪਾਇਆ। ਅੱਗ ਲੱਗਣ ਦੇ ਚਲਦਿਆਂ ਜੋ ਵਿਅਕਤੀ ਝੁਲਸ ਗਏ ਸਨ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਦੇ ਵਾਪਰਨ ਦੇ ਮੁੱਖ ਕਾਰਨ ਦੀ ਪੁਲਸ ਟੀਮ ਵਲੋਂ ਜਾਂਚ ਕੀਤੀ ਜਾ ਰਹੀ ਹੈ।