post

Jasbeer Singh

(Chief Editor)

National

ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ ਸੀਟ ਹੇਠੋਂ ਬੋਰੀਆਂ ’ਚੋਂ ਮਿਲੀ 90 ਕਿਲੋ ਚਾਂਦੀ

post-img

ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ ਸੀਟ ਹੇਠੋਂ ਬੋਰੀਆਂ ’ਚੋਂ ਮਿਲੀ 90 ਕਿਲੋ ਚਾਂਦੀ ਉੱਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਝਾਂਸੀ ਰੇਲਵੇ ਸਟੇਸ਼ਨ ’ਤੇ ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ ਸੀਟ ਦੇ ਹੇਠਾਂ ਬੋਰੀਆਂ ’ਚ 90 ਕਿਲੋ ਚਾਂਦੀ ਮਿਲਣ ਤੇ ਸੁੁਰੱਖਿਆ ਬਲਾਂ ਨੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਕੋਲੋਂ ਪੁੱਛਗਿੱਛ ਜਾਰੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਚਾਂਦੀ ਜਿਸਨੂੰ ਨਾਗਪੁਰ ਤੋਂ ਆਗਰਾ ਲਿਜਾਇਆ ਜਾ ਰਿਹਾ ਸੀ ਦੀ ਅੰਦਾਜ਼ਨ ਕੀਮਤ ਇਕ ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਨਾਗਪੁਰ ਤੋਂ ਨਿਜ਼ਾਮੁਦੀਨ ਜਾ ਰਹੀ ਸਮਤਾ ਐਕਸਪ੍ਰੈਸ ਬੁੱਧਵਾਰ ਸਵੇਰੇ 11 ਵਜੇ ਝਾਂਸੀ ਪਹੁੰਚੀ ਤਾਂ ਜੀ. ਆਰ. ਪੀ. ਅਤੇ ਆਰ. ਪੀ. ਐਫ਼. ਨੇ ਸਾਂਝੇ ਤੌਰ ’ਤੇ ਜਨਰਲ ਕੋਚ ਵਿੱਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਇੱਕ ਜਨਰਲ ਕੋਚ ਵਿੱਚ ਇੱਕ ਸੀਟ ਦੇ ਹੇਠਾਂ ਸ਼ੱਕੀ ਢੰਗ ਨਾਲ ਰੱਖੇ ਦੋ ਬੋਰੀਆਂ ਅਤੇ ਇੱਕ ਬੈਗ ਮਿਲਿਆ, ਜਿਨ੍ਹਾਂ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਸੁਰੱਖਿਆ ਬਲ ਹੈਰਾਨ ਰਹਿ ਗੲ ੇ। ਬੋਰੀਆਂ ’ਚ ਗੱਤੇ ਡੱਬਿਆਂ ਦੇ ਅੰਦਰ ਚਾਂਦੀ ਦੀਆਂ 90 ਸਲੈਬਾਂ ਰੱਖੀਆਂ ਹੋਈਆਂ ਸਨ। ਬੈਗ ਵਿਚ ਵੱਡੀ ਮਾਤਰਾ ਵਿਚ ਗਿੱਟੇ ਵੀ ਰੱਖੇ ਸਨ। ਕੋਲ ਬੈਠੇ ਇਕ ਨੌਜਵਾਨ ਤੋਂ ਇਸ ਸਬੰਧੀ ਦਸਤਾਵੇਜ਼ ਮੰਗੇ ਗਏ ਪਰ ਉਹ ਦਿਖਾ ਨਹੀਂ ਸਕਿਆ। ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਹੋਈ ਚਾਂਦੀ ਦੀ ਕੀਮਤ 1 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਦੋਂ ਜੀ. ਆਰ. ਪੀ. ਥਾਣਾ ਇੰਚਾਰਜ ਯੋਗਿੰਦਰ ਪ੍ਰਤਾਪ ਸਿੰਘ ਅਤੇ ਆਰ. ਪੀ. ਐਫ. ਥਾਣਾ ਇੰਚਾਰਜ ਰਵਿੰਦਰ ਕੁਮਾਰ ਕੌਸ਼ਿਕ ਨੇ ਕਮਰਸ਼ੀਅਲ ਟੈਕਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਚਾਂਦੀ ਦਾ ਤੋਲ ਕੀਤਾ ਤਾਂ ਬੋਰੀਆਂ ਵਿੱਚੋਂ 90 ਕਿਲੋ 500 ਗ੍ਰਾਮ ਚਾਂਦੀ ਨਿਕਲੀ । ਬੈਗ ਵਿੱਚ ਪੰਜ ਕਿੱਲੋ ਵਜ਼ਨ ਦੇ ਚਾਂਦੀ ਦੇ ਗਿੱਟੇ ਸਨ। ਕੁਝ ਰਸੀਦਾਂ ਵੀ ਮਿਲੀਆਂ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਨੌਜਵਾਨ ਰਾਹੁਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਾਗਪੁਰ ਤੋਂ ਚਾਂਦੀ ਲੈ ਕੇ ਆਗਰਾ ਜਾ ਰਿਹਾ ਸੀ ।

Related Post