
ਮੇਲੇ ਵਿਚ ਲੱਗੇ ਝੂਲੇ ਦੇ ਸ਼ੁਰੂ ਹੁੰਦਿਆਂ ਹੀ ਲੱਗੇ ਝਟਕੇ ਕਾਰਨ 13 ਸਾਲਾ ਲੜਕੀ ਝੂਲੇ ਨਾਲ ਲਟਕੀ
- by Jasbeer Singh
- December 6, 2024

ਮੇਲੇ ਵਿਚ ਲੱਗੇ ਝੂਲੇ ਦੇ ਸ਼ੁਰੂ ਹੁੰਦਿਆਂ ਹੀ ਲੱਗੇ ਝਟਕੇ ਕਾਰਨ 13 ਸਾਲਾ ਲੜਕੀ ਝੂਲੇ ਨਾਲ ਲਟਕੀ ਉਤਰ ਪ੍ਰਦੇਸ਼ : ਜਿ਼ਲੇ ਦੇ ਨਿਘਾਸਨ ਖੇਤਰ ਦੇ ਰਾਕੇਹਾਟੀ ਪਿੰਡ `ਚ ਮੇਲੇ `ਚ ਇਕ ਲੜਕੀ ਅਚਾਨਕ 200 ਫੁੱਟ ਉੱਚੇ ਝੂਲੇ ਤੋਂ ਡਿੱਗ ਗਈ ਅਤੇ ਇਕ ਐਂਗਲ `ਤੇ ਲਟਕ ਗਈ। ਇਹ ਦੇਖ ਕੇ ਸਾਰਿਆਂ ਦੇ ਸਾਹ ਰੁਕ ਗਏ । ਹਾਲਾਂਕਿ ਕਾਫੀ ਕੋਸ਼ਿਸ਼ ਤੋਂ ਬਾਅਦ ਬੱਚੀ ਨੂੰ ਹੇਠਾਂ ਲਿਆਂਦਾ ਗਿਆ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਝੂਲੇ ਦੀ ਇਜਾਜ਼ਤ ਨਹੀਂ ਲਈ ਗਈ ਸੀ ਅਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਬੰਦ ਕਰਨ ਦੇ ਬਾਵਜੂਦ ਵੀ ਇਹ ਚੱਲ ਰਿਹਾ ਸੀ । ਦੱਸਿਆ ਜਾਂਦਾ ਹੈ ਕਿ ਮੇਲੇ ਵਿੱਚ ਬਿਨਾਂ ਮਨਜ਼ੂਰੀ ਤੋਂ ਵੱਡਾ ਝੂਲਾ ਲਗਾਇਆ ਗਿਆ ਹੈ । ਬੁੱਧਵਾਰ ਸ਼ਾਮ ਨੂੰ ਕੁਝ ਲੋਕ ਝੂਲੇ ਲੈ ਰਹੇ ਸਨ । ਝੂਲੇ ਵਿੱਚ ਕਰੀਬ 13 ਸਾਲ ਦੀ ਇੱਕ ਲੜਕੀ ਵੀ ਬੈਠੀ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਜਿਵੇਂ ਹੀ ਆਪਰੇਟਰ ਨੇ ਝੂਲੇ ਨੂੰ ਚਾਲੂ ਕੀਤਾ ਤਾਂ ਝਟਕੇ ਕਾਰਨ ਲੜਕੀ ਤਿਲਕ ਗਈ ਅਤੇ ਝੂਲੇ ਦੇ ਬਾਹਰ ਲੋਹੇ ਦੇ ਐਂਗਲ ਨਾਲ ਲਟਕ ਗਈ । ਉਸ ਨੇ ਹਿੰਮਤ ਕੀਤੀ ਅਤੇ ਐਂਗਲ ਨਹੀਂ ਛੱਡਿਆ । ਲੜਕੀ ਕਰੀਬ ਇੱਕ ਮਿੰਟ ਤੱਕ ਝੂਲੇ ਨਾਲ ਲਟਕਦੀ ਰਹੀ, ਚੀਕਦੀ ਰਹੀ। ਇੱਥੇ ਲੜਕੀ ਨੂੰ ਝੂਲੇ ਨਾਲ ਲਟਕਦੀ ਦੇਖ ਕੇ ਲੋਕਾਂ `ਚ ਹੜਕੰਪ ਮਚ ਗਿਆ । ਰੌਲਾ ਪੈਣ `ਤੇ ਆਪਰੇਟਰ ਨੇ ਝੂਲਾ ਬੰਦ ਕਰ ਦਿੱਤਾ । ਡਰੀ ਹੋਈ ਕੁੜੀ ਨੂੰ ਹੌਲੀ ਹੌਲੀ ਹੇਠਾਂ ਲਿਆਂਦਾ ਗਿਆ । ਝੂਲੇ ਨਾਲ ਲਟਕਦੀ ਲੜਕੀ ਦਾ ਵੀਡੀਓ ਵੀ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਿਹਾ ਹੈ।ਇੰਸਪੈਕਟਰ ਇੰਚਾਰਜ ਨਿਘਾਸਨ ਮਹੇਸ਼ ਚੰਦਰ ਨੇ ਦੱਸਿਆ ਕਿ ਲੜਕੀ ਬਹੁਤ ਡਰੀ ਹੋਈ ਸੀ ਅਤੇ ਝੂਲੇ ਤੋਂ ਉਤਰ ਕੇ ਮੇਲੇ ਵਿੱਚ ਗਾਇਬ ਹੋ ਗਈ । ਖ਼ਤਰਨਾਕ ਝੂਲਿਆਂ ਨੂੰ ਚਲਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਸਬੰਧੀ ਐਸ. ਡੀ. ਐਮ. ਰਾਜੀਵ ਨਿਗਮ ਨੇ ਦੱਸਿਆ ਕਿ ਬੱਚੀ ਸੁਰੱਖਿਅਤ ਹੈ । ਉਸ ਦੀ ਪਛਾਣ ਨਹੀਂ ਹੋ ਸਕੀ ਹੈ । ਉਹ ਦੋ ਦਿਨ ਪਹਿਲਾਂ ਮੇਲੇ ਵਿੱਚ ਗਿਆ ਸੀ ਅਤੇ ਝੂਲਾ ਬੰਦ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਵੀ ਝੂਲਾ ਚੱਲ ਰਿਹਾ ਸੀ । ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ ।