
ਕੈਨੇਡਾ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਤੇ ਕੰਮ ਕਰ ਰਹੀ 24 ਸਾਲਾ ਲੜਕੀ ਦੀ ਹੋਈ ਸੰਖੇਪ ਬਿਮਾਰੀ ਦੇ ਚਲਦਿਆਂ ਮੌਤ
- by Jasbeer Singh
- September 18, 2024

ਕੈਨੇਡਾ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਤੇ ਕੰਮ ਕਰ ਰਹੀ 24 ਸਾਲਾ ਲੜਕੀ ਦੀ ਹੋਈ ਸੰਖੇਪ ਬਿਮਾਰੀ ਦੇ ਚਲਦਿਆਂ ਮੌਤ ਸੰਦੌੜ : ਪੰਜਾਬ ਦੇ ਪਿੰਡ ਮਾਣਕੀ ਦੀ 24 ਸਾਲਾ ਲੜਕੀ ਅਨੂੰ ਮਾਲੜਾ ਦੀ ਕੈਨੇਡਾ ’ਚ ਮੌਤ ਹੋ ਗਈ । ਪਿੰਡ ਮਾਣਕੀ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਨੂੰ ਮਾਲੜਾ ਕਰੀਬ ਚਾਰ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ ਤੇ ਹੁਣ ਵਰਕ ਪਰਮਿਟ ’ਤੇ ਉੱਥੇ ਕੰਮ ਕਰ ਰਹੀ ਸੀ । ਅੱਜ ਦੁਪਹਿਰੇ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਕਿ ਅਨੂੰ ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਮ੍ਰਿਤਕ ਦੇਹ ਨੋਵਾ ਸਕੋਪੀਆ ਕੈਨੇਡਾ ਤੋਂ ਪੰਜਾਬ ’ਚ ਲਿਆਉਣ ਲਈ ਮਦਦ ਕੀਤੀ ਜਾਵੇ।