National
0
ਕਮਲਜੀਤ ਸਿੰਘ ਬਨਵੈਤ ਬਣੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬੋਰਡ ਦੇ ਮੈਂਬਰ
- by Jasbeer Singh
- September 18, 2024
ਕਮਲਜੀਤ ਸਿੰਘ ਬਨਵੈਤ ਬਣੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬੋਰਡ ਦੇ ਮੈਂਬਰ ਚੰਡੀਗੜ੍ਹ : ਭਾਰਤ ਸਰਕਾਰ ਵਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਪੰਜਾਬ ਦੇ ਉੱਘੇ ਪੱਤਰਕਾਰ ਅਤੇ ਲੇਖਕ ਕਮਲਜੀਤ ਸਿੰਘ ਬਨਵੈਤ ਨੂੰ ਲਗਾਇਆ ਗਿਆ ਹੈ। ਬਨਵੈਤ ਦੀ ਇਹ ਨਿਯੁਕਤੀ ਭਾਰਤ ਸਰਕਾਰ ਘੱਟ ਗਿਣਤੀ ਮੰਤਰਾਲੇ ਵੱਲੋਂ ਕੀਤੀ ਗਈ ਹੈ।ਦੱਸਣਯੋਗ ਹੈ ਕਿ ਕਮਲਜੀਤ ਸਿੰਘ ਬਨਵੈਤ ਨੂੰ ਸਿੱਖ ਭਾਈਚਾਰੇ ਦੇ ਪ੍ਰਤੀਨਿਧ ਵਜੋਂ ਭਾਰਤ ਸਰਕਾਰ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਮਾਹਿਰ ਵਜੋਂ ਸਲਾਹ ਦੇਣ ਦੀ ਜਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਕਮਲਜੀਤ ਸਿੰਘ ਬਨਵੈਤ ਨੂੰ 2011 ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।। ਬਨਵੈਤ ਵਾਰਤਕ ਦੀਆਂ 12 ਕਿਤਾਬਾਂ ਦੇ ਲੇਖਕ ਹਨ ਅਤੇ ਉਨਾਂ ਦੀ ਸਿਆਸੀ ਮਾਮਲਿਆਂ ਉੱਤੇ ਬਹੁਤ ਵਧੀਆ ਪਕੜ ਹੈ।
