
ਪੰਜਾਬੀ ਮਾਂ ਬੋਲੀ ‘ਤੇ’ ਸ਼ੁੱਧ ਲੇਖ ਲਿਖਣ ਤੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ
- by Jasbeer Singh
- October 5, 2024

ਪੰਜਾਬੀ ਮਾਂ ਬੋਲੀ ‘ਤੇ’ ਸ਼ੁੱਧ ਲੇਖ ਲਿਖਣ ਤੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ ਪਟਿਆਲਾ : ‘ਹਰਿ ਸਹਾਇ’ ਸੇਵਾ ਦਲ ਪਟਿਆਲਾ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ ਜਿਵੇਂ ਕਿ ਮੈਡੀਕਲ ਕੈਂਪ ਕਰਾਉਣੇ, ਖੂਨਦਾਨ ਕੈਂਪ ਲਗਾਉਣੇ, ਦਸਤਾਰ ਮੁਕਾਬਲੇ ਕਰਾਉਣੇ, ਬੂਟੇ ਲਗਾਉਣੇ ਅਤੇ ਪਾਲਣੇ ਅਤਿ ਆਦਿ । ਇਸੇ ਲੜੀ ਤਹਿਤ ਅੱਜ ਪੰਜਾਬੀ ਮਾਂ ਬੋਲੀ ਤੇ ਸ਼ੁੱਧ ਲੇਖ ਲਿਖਣ ਮੁਕਾਬਲਾ ਅਤੇ ਸੁੰਦਰ ਲਿਖਾਈ ਮੁਕਾਬਲੇ ਸਰਕਾਰੀ ਐਲੀਮੈਂਟਰੀ ਸਕੂਲ ਨਿਊ ਯਾਦਵਿਦੰਰਾ ਕਲੌਨੀ ਵਿਖੇ ਕਰਵਾਏ ਗਏ। ਜਿਸ ਵਿਚ ਮੁੱਖ ਮਹਿਮਾਨ ਸ. ਗੁਰਜੀਤ ਸਿੰਘ ਕੋਹਲੀ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਲਾਭ ਸਿੰਘ ਸੁਪਰਡੈਂਟ ਡੀ.ਆਈ ਜੀ ਦਫਤਰ ਨੇ ਸ਼ਿਰਕਤ ਕੀਤੀ । ਆਏ ਹੋਏ ਮਹਿਮਾਨਾਂ ਵਜੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਬੱਚਿਆ ਦਾ ਸਨਮਾਨ ਕੀਤਾ ਗਿਆ । ਗਰੁੱਪ ਓ,ਅ ਅਤੇ ੲ ਤਿੰਨ ਗਰੁੱਪ ਬਣਾਏ ਗਏ। ਗਰੁੱਪ ‘ਓ’ ਚ ਪਹਿਲੇ ਸਥਾਨ ਤੇ ਮੋਹਿਤ ਅਤੇ ਦੂਜੇ ਤੇ ਮੰਨਤ ਅਤੇ ਤੀਜੇ ਤੇ ਮਨਜੀਤ ਸਿੰਘ ਆਇਆ । ਗਰੁੱਪ ‘ਅ’ ਪਹਿਲੇ ਸਥਾਨ ਤੇ ਅੰਕਿਤ ਅਤੇ ਦੂਜੇ ਸਥਾਨ ਤੇ ਏਕਮ ਅਤੇ ਤੀਜੇ ਸਥਾਨ ਤੇ ਅਮਨਜੋਤ ਅਤੇ ‘ੲ’ ਗਰੁੱਪ ’ਚ ਪਹਿਲੇ ਸਥਾਨ ਤੇ ਰੋਜੀਨਾ ਦੂਜੇ ਸਥਾਨ ਤੇ ਹਰਪ੍ਰੀਤ ਕੋਰ ਅਤੇ ਤੀਜੇ ਸਥਾਨ ਤੇ ਜਸਵੀਰ ਕੌਰ ਆਏ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਲੋੜਵੰਡ ਮਰੀਜ਼ ਨੂੰ ਵੀਲ ਚੈਅਰ ਦਿੱਤੀ ਗਈ ਅਤੇ ਲੋੜਵੰਦ ਲੜਕੀ ਨੂੰ ਸਕੂਲ ਜਾਣ ਲਈ ਸਾਈਕਲ ਦੀ ਜ਼ਰੂਰਤ ਸੀ ਸਾਈਕਲ ਭੇਟ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਮਮਾਨ ਕੀਤਾ ਗਿਆ। ਸ.ਗੁਰਜੀਤ ਸਿੰਘ ਕੋਹਲੀ ਵਲੋਂ ਡਾ. ਦੀਪ ਸਿੰਘ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾਂ ਕੀਤੀ ਗਈ । ਸ. ਲਾਭ ਸਿੰਘ ਸੁਪਰਡੈਂਟ ਡੀ.ਆਈ ਜੀ ਆਫਿਸ ਵਲੋਂ ਵਿਸ਼ੇਸ਼ ਤੌਰ ਤੇ ਪੰਜਾਬੀ ਮਾਂ ਬੋਲੀ ਉਪਰ ਭਾਸ਼ਣ ਦਿੱਤਾ ਗਿਆ । ਇਸ ਦੌਰਾਨ ਪੰਜਾਬੀ ਮਾਂ ਬੋਲੀ ਉਪਰ ਹਰਸਿਮਰਨ ਕੌਰ ਪੰਜਾਬੀ ਟੀਚਰ ਅਕਾਲ ਢਡਿਆਲ ਅਕੈਡਮੀ ਵਲੋਂ ਭਾਸ਼ਣ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪਲਵਿਦੰਰ ਕੌਰ (ਹੈੱਡ ਟੀਚਰ) ਸਰਕਾਰੀ ਐਲੀਮੈਂਟਰੀ ਸਕੂਲ ਵਲੋਂ ਕੀਤੀ ਗਈ। ਸਮਾਗਮ ਦੀ ਸਰਪ੍ਰਸਤੀ ਡਾ. ਦੀਪ ਸਿੰਘ ਪ੍ਰਧਾਨ ਹਰਿ ਸਹਾਇ ਸੇਵਾ ਦਲ ਵਲੋਂ ਕੀਤੀ ਗਈ । ਇਸ ਦੌਰਾਨ ਅਧਿਆਪਕ ਕੰਚਨ ਬਾਲਾ, ਏਮਨਦੀਪ ਕੌਰ, ਗੁਰਿੰਦਰ ਸਿੰਘ ਐਡਵੋਕੇਟ,ਅਨੁਰਾਗ, ਜਸਮੀਨ ਸਿੰਘ ਰੂਬਲ,ਚਰਨਜੀਤ ਸਿੰਘ ਕੌਹਲੀ, ਗੁਰਪ੍ਰੀਤ ਸਿੰਘ ਜੱਖਵਾਲੀ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।