post

Jasbeer Singh

(Chief Editor)

Punjab

ਸ਼ੋ੍ਰਮਣੀ ਅਕਾਲੀ ਦਲ ਨਹੀਂ ਲਵੇਗਾ ਪੰਜਾਬ ਵਿਚ 4 ਵਿਧਾਨ ਸਭਾ ਸੀਟਾਂ `ਤੇ ਹੋਣ ਵਾਲੀਆਂ ਜਿ਼ਮਨੀ ਚੋਣਾਂ ਵਿਚ ਭਾਗ

post-img

ਸ਼ੋ੍ਰਮਣੀ ਅਕਾਲੀ ਦਲ ਨਹੀਂ ਲਵੇਗਾ ਪੰਜਾਬ ਵਿਚ 4 ਵਿਧਾਨ ਸਭਾ ਸੀਟਾਂ `ਤੇ ਹੋਣ ਵਾਲੀਆਂ ਜਿ਼ਮਨੀ ਚੋਣਾਂ ਵਿਚ ਭਾਗ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਚੰਡੀਗੜ੍ਹ ਦਫ਼ਤਰ ਵਿਚ ਅੱਜ ਹੰਗਾਮੀ ਮੀਟਿੰਗ ਹੋਈ। ਇਸ ਵਿਚ ਵਿਚਾਰ ਵਟਾਂਦਰੇ ਤੋਂ ਬਾਅਦ ਸਰਬ ਸੰਮਤੀ ਨਾਲ ਫੈਸਲਾ ਲਿਆ ਕਿ ਪੰਜਾਬ ਵਿਚ 4 ਵਿਧਾਨ ਸਭਾ ਸੀਟਾਂ `ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਅਕਾਲੀ ਦਲ ਭਾਗ ਨਹੀਂ ਲਵੇਗਾ। ਇਸ ਮੀਟਿੰਗ ਵਿਚ ਵਕਰਿੰਗ ਕਮੇਟੀ ਦੇ ਮੈਂਬਰਾਂ ਦੇ ਨਾਲ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਹਾਜ਼ਰ ਸਨ। ਪ੍ਰੈ੍ੱਸ ਕਾਨਫਰੰਸ ਵਿਚ ਪਾਰਟੀ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਡਾ.ਚੀਮਾ ਨੇ ਕਿਹਾ ਚੂੰਕਿ ਪਾਰਟੀ ਪ੍ਰਧਾਨ ਨੇ ਸਮੁੱਚੀ ਪਾਰਟੀ ਦੀ ਜ਼ਿੰਮੇਵਾਰੀ ਲਈ ਹੈ ਸੋ ਪਾਰਟੀ ਦੀ ਵੀ ਕੁਝ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਸਮੂਹ ਮੈਂਬਰਾਂ ਨੇ ਮਤਾ ਪਾਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਜਿ਼ਮਨੀ ਚੋਣ ਨਹੀਂ ਲੜੇਗਾ।

Related Post