ਚੀਨ ਦੇ ਦੱਖਣ-ਪੂਰਬੀ ਹਿੱਸੇ ਵਿੱਚ ਜ਼ਮੀਨ ਖਿਸਕਣ ਕਾਰਨ ਇਮਾਰਤ ਢਹਿ ਗਈ ਬੀਜਿੰਗ, 28 ਜੁਲਾਈ : ਚੀਨ ਦੇ ਦੱਖਣ-ਪੂਰਬੀ ਹਿੱਸੇ ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਇਕ ਘਰ ਢਹਿ ਗਿਆ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਕ ਹੋਰ ਘਟਨਾ ਵਿਚ ਚੀਨ ਦੇ ਸ਼ੰਘਾਈ ਵਿਚ ਤੂਫਾਨ ਕਾਰਨ ਇਕ ਦਰੱਖਤ ਡਿੱਗਣ ਨਾਲ ਕੰਪਨੀ ਦੇ ਇਕ ਪ੍ਰਤੀਨਿਧੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ 'ਚ ਇਹ ਮੌਤਾਂ ਸੰਭਾਵਤ ਤੌਰ 'ਤੇ ਟ੍ਰੋਪੀਕਲ ਚੱਕਰਵਾਤ 'ਜੇਮੀ' ਕਾਰਨ ਹੋਈਆਂ ਹਨ।
