post

Jasbeer Singh

(Chief Editor)

Punjab

ਪੋਲਿੰਗ ਸਟਾਫ ਲੈ ਕੇ ਜਾ ਰਹੀ ਬੱਸ ਟਰੱਕ ਨਾਲ ਟਕਰਾਈ ਕਰੀਬ 8 ਲੋਕ ਹੋਏ ਜਖਮੀ

post-img

ਪੋਲਿੰਗ ਸਟਾਫ ਲੈ ਕੇ ਜਾ ਰਹੀ ਬੱਸ ਟਰੱਕ ਨਾਲ ਟਕਰਾਈ ਕਰੀਬ 8 ਲੋਕ ਹੋਏ ਜਖਮੀ ਸਿਵਿਲ ਹਸਪਤਾਲ ਬਟਾਲਾ ਚ ਇਲਾਜ ਲਈ ਕਰਵਾਇਆ ਗਿਆ ਦਾਖਲ ਬਟਾਲਾ : ਬਟਾਲਾ ਚ ਅੱਜ ਦੇਰ ਸ਼ਾਮ ਪੋਲਿੰਗ ਸਟਾਫ ਨੂੰ ਲੈ ਕੇ ਜਾ ਰਹੀ ਬੱਸ ਦੀ ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇ `ਤੇ ਪਿੰਡ ਕਾਲਾ ਨੰਗਲ ਨੇੜੇ ਟਰੱਕ ਨਾਲ ਅਚਾਨਕ ਟੱਕਰ ਹੋ ਗਈ । ਦੱਸਿਆ ਜਾ ਰਿਹਾ ਹੈ ਕੀ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਦੋਂਕਿ ਚਾਰ ਤੋਂ ਪੰਜ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ । ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ । ਹਾਦਸੇ ਤੋਂ ਬਾਅਦ ਐਸਡੀਐਮ ਵਿਕਰਮਜੀਤ ਸਿੰਘ ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਲਈ ਸਿਵਿਲ ਹਸਪਤਾਲ ਮੌਕੇ ’ਤੇ ਪੁੱਜੇ । ਜਾਣਕਾਰੀ ਅਨੁਸਾਰ ਬੱਸ ਤੇਜ਼ ਰਫਤਾਰ ਹੋਣ ਕਾਰਨ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਹਾਦਸਾ ਵਾਪਰ ਗਿਆ। ਉਥੇ ਹੀ ਇਸ ਹਾਦਸੇ ਤੋ ਬਾਅਦ ਐਸ ਐਸ ਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਚੋਣ ਡਿਊਟੀ ਤੇ ਜਾ ਰਹੇ ਮੁਲਾਜ਼ਮ ਰਾਜ ਕੁਮਾਰ ਨੇ ਦੱਸਿਆ ਕਿ ਉਹ ਬੱਸ ਰਾਹੀਂ ਚੋਣ ਡਿਊਟੀ ’ਤੇ ਜਾ ਰਹੇ ਸਨ ਅਤੇ ਬੱਸ ਵਿੱਚ ਪੰਜ ਪੋਲਿੰਗ ਪਾਰਟੀਆਂ ਬੈਠੀਆਂ ਸਨ। ਜਦੋਂ ਉਨ੍ਹਾਂ ਦੀ ਬੱਸ ਗੁਰਦਾਸਪੁਰ-ਅੰਮ੍ਰਿਤਸਰ ਮੁੱਖ ਮਾਰਗ `ਤੇ ਕਾਲਾ ਨੰਗਲ ਦੇ ਪੁਲ ਨੇੜੇ ਪਹੁੰਚੀ ਤਾਂ ਅੱਗੇ ਜਾ ਰਹੇ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ। ਕਰਮਚਾਰੀ ਦੀਪਕ ਨੇ ਦੱਸਿਆ ਕਿ ਹਾਦਸੇ ਵਿੱਚ ਉਸ ਦੇ ਸਾਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਬਾਂਹ ਵੀ ਫਰੈਕਚਰ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਉੱਚ ਅਧਿਕਾਰੀਆਂ ਦੇ ਕਹਿਣ `ਤੇ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾ ਰਿਹਾ ਹੈ। ਮੌਕੇ ਤੇ ਪਹੁੰਚੇ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਹ ਸਿਵਲ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ ਹੈ। ਉਹਨਾਂ ਦੱਸਿਆ ਕਿ ਹਾਦਸੇ ਚ ਜ਼ਖਮੀ ਖਤਰੇ ਤੋਂ ਬਾਹਰ ਹਨ ।

Related Post