
ਹੁਸ਼ਿਆਰਪੁਰ ਵਿਚ ਤੜਕਸਾਰ ਟਾਂਡਾ ਉੜਮੁੜ ਕੋਲ ਪਿੰਡ ਕੁਰਾਲਾ ਵਿਚ ਸਵਾਰੀਆਂ ਨਾਲ ਭਰੀ ਬੱਸ ਪਲਟੀ
- by Jasbeer Singh
- December 25, 2024

ਹੁਸ਼ਿਆਰਪੁਰ ਵਿਚ ਤੜਕਸਾਰ ਟਾਂਡਾ ਉੜਮੁੜ ਕੋਲ ਪਿੰਡ ਕੁਰਾਲਾ ਵਿਚ ਸਵਾਰੀਆਂ ਨਾਲ ਭਰੀ ਬੱਸ ਪਲਟੀ ਹੁਸ਼ਿਆਰਪੁਰ : ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਵਿਚ ਤੜਕਸਾਰ ਟਾਂਡਾ ਉੜਮੁੜ ਕੋਲ ਪਿੰਡ ਕੁਰਾਲਾ ਵਿਚ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ । ਇਹ ਬੱਸ ਨਿੱਜੀ ਕੰਪਨੀ ਦੀ ਦੱਸੀ ਜਾ ਰਹੀ ਹੈ ।ਹਾਦਸੇ ਵਿਚ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ । ਰਾਹਤ ਦੀ ਗੱਲ਼ ਹੈ ਕਿ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ । ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ `ਤੇ ਪੁਲਿਸ ਪਹੁੰਚ ਗਈ । ਇਹ ਹਾਦਸਾ ਸਵੇਰੇ ਕਰੀਬ 9.30 ਵਜੇ ਉਸ ਸਮੇਂ ਵਾਪਰਿਆ, ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਨਜ਼ਦੀਕ ਖ਼ਤਾਨਾਂ `ਚ ਜਾ ਪਲਟੀ । ਮੌਕੇ `ਤੇ ਪਹੁੰਚ ਕੇ ਲੋਕਾਂ ਨੇ ਪਲਟੀ ਹੋਈ ਬੱਸ `ਚੋਂ ਸਵਾਰੀਆਂ ਨੂੰ ਕੱਢ ਕੇ ਟਾਂਡਾ ਅਤੇ ਦਸੂਹਾ ਦੇ ਹਸਪਤਾਲ `ਚ ਦਾਖ਼ਲ ਕਰਵਾਇਆ ।
Related Post
Popular News
Hot Categories
Subscribe To Our Newsletter
No spam, notifications only about new products, updates.