
ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਮੁੰਬਈ `ਚ ਪੋਕਸੋ ਐਕਟ ਤਹਿਤ ਮਾਮਲਾ ਦਰਜ
- by Jasbeer Singh
- October 20, 2024

ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਮੁੰਬਈ `ਚ ਪੋਕਸੋ ਐਕਟ ਤਹਿਤ ਮਾਮਲਾ ਦਰਜ ਮੁੰਬਈ : ਬਾਲੀਵੁੱਡ ਅਤੇ ਟੀ. ਵੀ. ਸੀਰੀਅਲ ਨਿਰਮਾਤਾ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਮੁੰਬਈ `ਚ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪਲੇਟਫਾਰਮ `ਆਲਟ ਬਾਲਾਜੀ` ਦੀ ਵੈੱਬ ਸੀਰੀਜ਼ `ਗੰਦੀ ਬਾਤ` ਦੇ ਸੀਜ਼ਨ 6 ਨਾਲ ਸਬੰਧਤ ਹੈ।ਏਕਤਾ ਅਤੇ ਉਸ ਦੀ ਮਾਂ `ਤੇ ਇਸ ਵੈੱਬ ਸੀਰੀਜ਼ `ਚ ਨਾਬਾਲਗ ਲੜਕੀਆਂ ਦੇ ਇਤਰਾਜ਼ਯੋਗ ਸੀਨ ਫਿਲਮਾਉਣ ਦਾ ਇਲਜ਼ਾਮ ਹੈ। ਹਾਲਾਂਕਿ, ਇਹ ਵਿਵਾਦਪੂਰਨ ਐਪੀਸੋਡ ਫਿਲਹਾਲ ਇਸ ਐਪ `ਤੇ ਸਟ੍ਰੀਮ ਨਹੀਂ ਹੋ ਰਿਹਾ ਹੈ।ਮੁੰਬਈ ਦੇ ਇੱਕ ਵਿਅਕਤੀ ਨੇ ਐਫਆਈਆਰ ਦਰਜ ਕਰਵਾਈ ਹੈ, ਜਿਸ ਵਿੱਚ ਮਹਾਪੁਰਖਾਂ ਅਤੇ ਸੰਤਾਂ ਦਾ ਅਪਮਾਨ ਕਰਨ ਦਾ ਵੀ ਦੋਸ਼ ਹੈ, ਇੱਕ ਸਥਾਨਕ ਨਾਗਰਿਕ ਨੇ ਮੁੰਬਈ ਦੇ ਬੋਰੀਵਲੀ ਵਿੱਚ ਐਮਐਚਬੀ ਪੁਲਿਸ ਸਟੇਸ਼ਨ ਵਿੱਚ ਸਾਬਕਾ ਏਐਲਟੀਬਾਲਾਜੀ ਨਿਰਮਾਤਾ ਏਕਤਾ ਅਤੇ ਉਸਦੀ ਮਾਂ ਸ਼ੋਭਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।ਸਿ਼ਕਾਇਤਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਲੜੀ ਦੇ ਇੱਕ ਐਪੀਸੋਡ ਵਿੱਚ, ਕੁਝ ਦ੍ਰਿਸ਼ ਪੋਕਸੋ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦਿਖਾਏ ਗਏ ਸਨ। ਇਸ ਦੇ ਨਾਲ ਹੀ ਵੈੱਬ ਸੀਰੀਜ਼ ਵਿੱਚ ਸਿਗਰਟ ਦੇ ਇਸ਼ਤਿਹਾਰਾਂ ਦੀ ਵਰਤੋਂ ਕਰਕੇ ਮਹਾਂਪੁਰਸ਼ਾਂ ਅਤੇ ਸੰਤਾਂ ਦਾ ਅਪਮਾਨ ਕੀਤਾ ਗਿਆ। ਇਸ ਕਾਰਨ ਸ਼ਿਕਾਇਤਕਰਤਾ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ।ਇਸ ਤਰ੍ਹਾਂ, ਪੋਕਸੋ ਐਕਟ ਤੋਂ ਇਲਾਵਾ, ਆਈਟੀ ਐਕਟ 2000, ਵੂਮੈਨ ਪ੍ਰੋਹਿਬਿਸ਼ਨ ਐਕਟ 1986 ਅਤੇ ਸਿਗਰੇਟ-ਅਦਰ ਤੰਬਾਕੂ ਉਤਪਾਦ ਐਕਟ 2003 ਵਰਗੇ ਕਾਨੂੰਨਾਂ ਦੀ ਲੜੀ ਵਿੱਚ ਉਲੰਘਣਾ ਕੀਤੀ ਗਈ ਹੈ। ਏਕਤਾ ਅਤੇ ਸ਼ੋਭਾ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਹਾਲਾਂਕਿ ਅਜੇ ਤੱਕ ਇਸ ਮਾਮਲੇ `ਤੇ ਏਕਤਾ ਕਪੂਰ ਜਾਂ ਸ਼ੋਭਾ ਕਪੂਰ ਦਾ ਕੋਈ ਬਿਆਨ ਨਹੀਂ ਆਇਆ ਹੈ। ਬੱਚਿਆਂ `ਤੇ ਬਣੀਆਂ ਅਸ਼ਲੀਲ ਫਿਲਮਾਂ `ਤੇ ਅਦਾਲਤ ਦੀ ਤਾਜ਼ਾ ਟਿੱਪਣੀ ਤੋਂ ਬਾਅਦ ਦੋਵਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ।