
ਇਕ ਵਿਅਕਤੀ ਸਮੇਤ ਕਈਆਂ ਤੇਮਾਈਨਿੰਗ ਐਂਡ ਮਿਨਰਲਜ ਐਕਟ ਤਹਿਤ ਕੇਸ ਦਰਜ
- by Jasbeer Singh
- June 14, 2025

ਇਕ ਵਿਅਕਤੀ ਸਮੇਤ ਕਈਆਂ ਤੇਮਾਈਨਿੰਗ ਐਂਡ ਮਿਨਰਲਜ ਐਕਟ ਤਹਿਤ ਕੇਸ ਦਰਜ ਸਨੌਰ, 14 ਜਨ : ਥਾਣਾ ਸਨੌਰ ਦੀ ਪੁਲਸ ਨੇ ਇਕ ਵਿਅਕਤੀ ਸਮੇਤ ਕਈ ਅਣਪਛਾਤੇ ਵਿਅਕਤੀਆਂ ਤੇ ਵੱਖ ਵੱਖ ਧਾਰਾਵਾਂ 21 ਮਾਈਨਜ਼ ਐਂਡ ਮਿਨਰਲਜ਼ ਐਕਟ ਤੇ 303 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੋਹਨ ਲਾਲ ਪੁੱਤਰ ਰਾਮ ਕ੍ਰਿਸ਼ਨ ਵਾਸੀ ਪਿੰਡ ਅਲੀਪੁਰ ਸੇਖਾ ਅਤੇ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਮੁਤਾਬਕ ਏ. ਐਸ. ਆਈ. ਬਗੀਚਾ ਸਿੰਘ ਜੋ ਪੁਲਿਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਭਾਂਖਰ ਚੌਂਕ ਮੌਜੂਦ ਤਾਂ ਸੂਚਨਾ ਮਿਲੀ ਕਿ ਸੋਹਨ ਲਾਲ ਆਪਣੇ ਸਾਥੀਆਂ ਸਮੇਤ ਪਿੰਡ ਅਰਨੋਲੀ ਵਿਖੇ ਘੱਗਰ ਦਰਿਆ ਵਿੱਚੋਜੇ. ਸੀ. ਬੀ. ਮਸ਼ੀਨ ਨਾਲ ਮਿੱਟੀ ਪੁੱਟ ਕੇ ਟਰਾਲੀਆਂ ਵਿੱਚ ਲੋਡ ਕਰਕੇ ਵੇਚ ਰਿਹਾ ਹੈ, ਜਿਨ੍ਹਾਂ ਕੋਲ ਕੋਈ ਪਰਮਿਟ ਆਦਿ ਨਹੀ ਹੈ, ਜਿਸ ਤੇ ਜਦੋਂ ਰੇਡ ਕੀਤੀ ਗਈ ਤਾਂ ਉਪਰੋਕਤ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਟਰੈਕਟਰ ਅਤੇਜੇ. ਸੀ. ਬੀ. ਮਸ਼ੀਨ ਛੱਡ ਕੇ ਮੌਕੇ ਤੋ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।