

ਐਨ. ਐਸ. ਜੀ. ਨੇ ਜਹਾਜ਼ ਹਾਦਸੇ ਵਾਲੀ ਥਾਂ ਤੇ ਸੰਭਾਲਿਆ ਮੋਰਚਾ ਅਹਿਮਦਾਬਾਦ, 14 ਜੂਨ : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਲੰਘੇ ਦਿਨ ਵਾਪਰੇ ਜਹਾਜ਼ ਹਾਦਸੇ ਵਾਲੀ ਥਾਂ ਤੇ ਅੱਜ ਭਾਰਤ ਦੇਸ਼ ਦੇ ਨੈਸ਼ਨਲ ਸਕਿਓਰਿਟੀ ਗਾਰਡ (ਐਨ. ਐਸ. ਜੀ) ਨੇ ਵੀ ਮੋਰਚਾ ਸੰਭਾਲ ਲਿਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਐਨ. ਸੀ. ਜੀ. ਵਲੋ਼ ਹਾਦਸੇ ਵਾਲੀ ਥਾਂ ਤੇ ਮੌਜੂਦ ਵੱਖ ਵੱਖ ਏਜੰਸੀਆਂ ਦੀ ਮਦਦ ਕੀਤੀ ਜਾਵੇਗੀ ਤਾਂ ਜੋ ਜਾਂਚ ਵਿਚ ਮਦਦ ਮਿਲ ਸਕੇ। ਉਕਤ ਤੋਂ ਇਲਾਵਾ ਹਾਦਸੇ ਵਾਲੀ ਥਾਂ ਕੇਂਦਰੀ ਅਤੇ ਰਾਜ ਸਰਕਾਰੀ ਏਜੰਸੀਆਂ ਪਹਿਲਾਂ ਤੋਂ ਹੀ ਮੌਜੂਦ ਹਨ । ਦੱਸਣਯੋਗ ਹੈ ਕਿ ਲੰਘੇ ਵੀਰਵਾਰ ਨੂੰ ਅਹਿਮਦਬਾਦ ਹਵਾਈ ਅੱਡੇ ਤੋਂ ਬੋਇੰਗ 787 ਡ੍ਰੀਮਲਾਈਨਰ ਨੇ ਹਾਲੇ ਉਡਾਣ ਭਰੀ ਹੀ ਸੀ ਕਿ ਜਹਾਜ਼ ਨੇੜੇ ਬਣੇ ਮੇਘਨਾਨਗਰ ਵਿਖੇ ਬਣੇ ਮੈਡੀਕਲ ਕਾਲਜ ਕੈਂਪਸ ਤੇ ਉਪਰ ਹੀ ਜਾ ਡਿੱਗਿਆ, ਜਿਸ ਨਾਲ ਜਿਥੇ ਜਹਾਜ਼ ਵਿਚ ਸਵਾਰ ਯਾਤਰੀ ਮੌਤ ਦੇ ਘਾਟ ਉਤਰ ਗਏ, ਉਥੇ ਹੀ ਜਿਸ ਕੈਂਪਸ ਤੇ ਜਹਾਜ਼ ਡਿੱਗਿਆ ਵਾਲੀ ਬਿਲਡਿੰਗ ਵਿਚ ਬੈਠੇ ਵਿਅਕਤੀ ਵੀ ਇਸ ਚਪੇਟ ਵਿਚ ਆ ਗਏ ।