
ਕਾਰ ਚਾਲਕ ਵਿਰੁੱਧ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਕਾਰ ਲਿਆ ਕੇ ਮਾਰਨ ਤੇ ਕੇਸ ਦਰਜ
- by Jasbeer Singh
- June 28, 2025

ਕਾਰ ਚਾਲਕ ਵਿਰੁੱਧ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਕਾਰ ਲਿਆ ਕੇ ਮਾਰਨ ਤੇ ਕੇਸ ਦਰਜ ਪਟਿਆਲਾ, 28 ਜੂਨ : ਥਾਣਾ ਅਰਬਨ ਐਸਟੇਟ ਪਟਿਆਲਾ ਪੁਲਸ ਨੇ ਕਾਰ ਦੇ ਚਾਲਕ ਵਿਰੁੱਧ ਵੱਖ ਵੱਖ ਧਾਰਾਵਾਂ 281, 125, 324 (3) ਬੀ. ਐਨ. ਐਸ. ਤਹਿਤ ਕਾਰ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਾਨਵ ਗਰਗ ਪੁੱਤਰ ਵਿਪਿਨ ਗਰਗ ਵਾਸੀ ਮਕਾਨ ਨੰ. 607 ਗਲੀ ਨੰ. 06 ਗੁਰਬਖਸ਼ ਕਲੋਨੀ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ੁਨਾਲ ਸਿੰਗਲਾ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰ. 2208 ਫੇਸ-2 ਅਰਬਨ ਅਸਟੇਟ ਪਟਿਆਲਾ ਨੇ ਦੱਸਿਆ ਕਿ 22 ਜੂਨ 2025 ਨੂੰ ਜਦੋਂ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਅਰਬਨ ਅਸਟੇਟ ਫੇਸ-03 ਦੀਆਂ ਲਾਇਟਾਂ ਕੋਲ ਜਾ ਰਿਹਾ ਸੀ ਤਾਂ ਕਾਰ ਦੇ ਉਕਤ ਡਰਾਇਵਰ ਨੇ ਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੀ ਕਾਰ ਵਿੱਚ ਮਾਰੀ, ਜਿਸ ਕਾਰਨ ਉਸਦੀ ਕਾਰ ਪਲਟ ਗਈ ਅਤੇ ਉਸਦੇ ਸੱਟਾ ਲੱਗੀਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।