

ਚਾਰ ਵਿਰੁੱਧ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਤੇ ਕੇਸ ਦਰਜ ਨਾਭਾ, 28 ਜੂਨ (ਬਲਵੰਤ ਹਿਆਣਾ) : ਥਾਣਾ ਕੋਤਵਾਲੀ ਨਾਭਾ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 118 (1), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਵੀਰੂ ਵਾਸੀ ਬਾਲਮੀਕ ਬਸਤੀ ਬੋੜਾ ਗੇਟ ਨਾਭਾ, ਜੀਤਾ, ਅਮਨ ਹਰਿਆਣਵੀ, ਮਾਨਵ, ਸੌਰਭ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿਕਾਇਤ ਵਿਚ ਸਿ਼ਕਾਇਤਕਰਤਾ ਯਾਦਵਿੰਦਰ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਗਲੀ ਨੰ. 03 ਗੁਰੂ ਤੇਗ ਬਹਾਦਰ ਨਗਰ ਨਾਭਾ ਨੇ ਦੱਸਿਆ ਕਿ 25 ਜੂਨ ਨੂੰ ਜਦੋਂ ਉਹ ਆਪਣੇ ਰਿਸ਼ਤੇਦਾਰ ਦਿਲਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਗਲਵੱਟੀ ਨਾਲ ਸਕੂਟਰੀ ਤੇ ਸਵਾਰ ਹੋ ਕੇ ਵੀਰੂ ਤੋ ਆਪਣਾ ਡਿੱਗਿਆ ਮੋਬਾਇਲ ਲੈਣ ਗਿਆ ਸੀ ਤਾਂ ਉਪਰੋਕਤ ਵਿਅਕਤੀ ਬਾਲਮੀਕ ਬਸਤੀ ਦੇ ਚੌਂਕ ਵਿੱਚ ਮਿਲ ਗਿਆ ਅਤੇ ਦੋਵਾਂ ਧਿਰਾਂ ਦੀ ਤਕਰਾਬਾਜੀ ਹੋ ਗਈ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਅਤੇ ਦਿਲਪ੍ਰੀਤ ਸਿੰਘ ਦੀ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।