
ਨਾਬਾਲਗ ਵਿਦਿਆਰਥਣਾਂ ਦੇ ਕਥਿਤ ਤੌਰ ਤੇ ਕੱਪੜੇ ਉਤਰਾਉਣ ਦੇ ਦੋਸ਼ ਹੇਠ ਅਧਿਆਪਕ ਖਿਲਾਫ਼ ਕੇਸ ਦਰਜ
- by Jasbeer Singh
- August 16, 2024

ਨਾਬਾਲਗ ਵਿਦਿਆਰਥਣਾਂ ਦੇ ਕਥਿਤ ਤੌਰ ਤੇ ਕੱਪੜੇ ਉਤਰਾਉਣ ਦੇ ਦੋਸ਼ ਹੇਠ ਅਧਿਆਪਕ ਖਿਲਾਫ਼ ਕੇਸ ਦਰਜ ਇੰਦੌਰ : ਭਾਰਤ ਦੇਸ਼ ਦੇ ਸ਼ਹਿਰ ਇੰਦੌਰ ਦੇ ਇੱਕ ਸਰਕਾਰੀ ਸਕੂਲ ਦੀ ਕਲਾਸ ਵਿਚ ਮੋਬਾਇਲ ਫੋਨ ਦੀ ਘੰਟੀ ਵੱਜਣ ਤੋਂ ਬਾਅਦ ਇਸ ਨੂੰ ਲੱਭਣ ਲਈ ਨਾਬਾਲਗ ਵਿਦਿਆਰਥਣਾਂ ਦੇ ਕਥਿਤ ਤੌਰ `ਤੇ ਕੱਪੜੇ ਉਤਰਵਾਉਣ ਦੀ ਘਟਨਾ ਦੇ 13 ਦਿਨ ਬਾਅਦ ਅਧਿਆਪਕ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਹੈ। ਉਕਤ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਤਾ-ਪਿਤਾ ਨੇ ਮਲਹਾਰਗੰਜ ਪੁਲਸ ਸਟੇਸ਼ਨ `ਚ ਸਿ਼ਕਾਇਤ ਦਰਜ ਕਰਵਾਈ ਸੀ ਕਿ 2 ਅਗਸਤ ਨੂੰ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਦੀ ਕਲਾਸ `ਚ ਮੋਬਾਇਲ ਫੋਨ ਦੀ ਘੰਟੀ ਵੱਜੀ ਤਾਂ ਇਕ ਅਧਿਆਪਕ ਨੇ ਘੱਟੋ-ਘੱਟ 5 ਵਿਦਿਆਰਥਣਾਂ ਨੂੰ ਡਿਵਾਈਸ ਲੱਭਣ ਲਈ ਟਾਇਲਟ ਲੈ ਗਿਆ ਤੇ ਕਥਿਤ ਤੌਰ `ਤੇ ਉਨ੍ਹਾਂ ਦੇ ਕੱਪੜੇ ਉਤਾਰ ਕੇ ਤਲਾਸ਼ੀ ਲਈ।
Related Post
Popular News
Hot Categories
Subscribe To Our Newsletter
No spam, notifications only about new products, updates.