
ਵਿਦੇਸ਼ ਅਮਰੀਕਾ ਭੇਜਣ ਦੇ ਨਾਂ ਤੇ 25 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ
- by Jasbeer Singh
- September 4, 2024

ਵਿਦੇਸ਼ ਅਮਰੀਕਾ ਭੇਜਣ ਦੇ ਨਾਂ ਤੇ 25 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਘਨੌਰ : ਥਾਣਾ ਘਨੌਰ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ਤੇ 25 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਘਨੌਰ ਪੁਲਿਸ ਕੋਲ ਸ਼ਿਕਾਇਤਕਰਤਾ ਸੁਰਜੀਤ ਸਿੰਘ ਪੁੱਤਰ ਸੀਤਾ ਰਾਮ ਵਾਸੀ ਵਾਰਡ ਨੰ. 03 ਘਨੌਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਗੁਲਜਾਰ ਸਿੰਘ ਪੁੱਤਰ ਭਗਤੂ ਰਾਮ, ਸੁਰਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀਆਨ ਸੌਟਾਂ, ਨਰੇਸ਼ ਕੁਮਾਰ ਪੁੱਤਰ ਨਿਤੀਨ ਕੁਮਾਰ ਵਾਸੀ ਅੰਬਾਲਾ ਨੇ ਮੇਰੇ ਲੜਕੇ ਨੂੰ ਵਿਦੇਸ਼ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਮੇਰੇ ਤੋਂ 25 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਉਕਤ ਵਿਅਕਤੀਆਂ ਨੇ ਨਾ ਤਾਂ ਮੇਰੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਨੇ ਬਾਅਦ ਵਿੱਚ ਸਾਨੂੰ ਪੈਸੇ ਵਾਪਸ ਕੀਤੇ। ਜਿਸ ਤੇ ਪੁਲਿਸ ਨੇ ਗੁਲਜਾਰ ਸਿੰਘ ਪੁੱਤਰ ਭਗਤੂ ਰਾਮ, ਸੁਰਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀਆਨ ਸੌਟਾਂ ਥਾਣਾ ਘਨੌਰ, ਨਰੇਸ਼ ਕੁਮਾਰ ਪੁੱਤਰ ਨਿਤੀਨ ਕੁਮਾਰ ਵਾਸੀ ਅੰਬਾਲਾ ਤਿੰਨੇ ਵਿਅਕਤੀਆਂ ਖਿਲਾਫ ਧਾਰਾ 420, 406, 120-ਬੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।