post

Jasbeer Singh

(Chief Editor)

crime

ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਤਿੰਨ ਸਕੇ ਭਰਾਵਾਂ ਤੋਂ ਦੁਖ਼ੀ ਹੋ ਕੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ’ਤੇ ਮਾਮਲਾ

post-img

ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਤਿੰਨ ਸਕੇ ਭਰਾਵਾਂ ਤੋਂ ਦੁਖ਼ੀ ਹੋ ਕੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ’ਤੇ ਮਾਮਲਾ ਦਰਜ ਫਾਜ਼ਿਲਕਾ, 8 ਜੁਲਾਈ : ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਤਿੰਨ ਸਕੇ ਭਰਾਵਾਂ ਤੋਂ ਦੁਖ਼ੀ ਹੋ ਕੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਾਜ ਰਾਣੀ ਵਾਸੀ ਨਵਾਂ ਸਲੇਮਸ਼ਾਹ ਨੇ ਦੱਸਿਆ ਕਿ ਉਸ ਦੇ ਪੁੱਤਰ ਰਿੰਕੂ ਦੀ ਕੁਲਵੰਤ ਸਿੰਘ ਦੀ ਧੀ ਨਾਲ ਗੱਲਬਾਤ ਹੋਣ ਕਾਰਨ ਉਹ ਦੋਵੇਂ ਪਿੰਡ ਛੱਡ ਕੇ ਕਿੱਧਰੇ ਚਲੇ ਗਏ ਸਨ । ਇਸ ਤੋਂ ਬਾਅਦ 3 ਜੂਨ ਨੂੰ ਦੋਹਾਂ ਘਰਾਂ ਦਾ ਪੰਚਾਇਤੀ ਤੌਰ ’ਤੇ ਰਾਜ਼ੀਨਾਮਾ ਹੋ ਗਿਆ ਸੀ। ਪੰਚਾਇਤੀ ਰਾਜ਼ੀਨਾਮੇ ਮੁਤਾਬਕ ਉਸ ਦਾ ਪੁੱਤਰ ਰਿੰਕੂ ਸਿੰਘ ਪਿੰਡ ਛੱਡ ਕੇ ਰਿਸ਼ਤੇਦਾਰੀ ’ਚ ਚਲਾ ਗਿਆ ਸੀ। ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਪੁੱਤਰ ਮਿਲਣ ਲਈ ਪਿੰਡ ਆਇਆ ਸੀ। ਇਸ ਤੋਂ ਬਾਅਦ 2 ਜੁਲਾਈ ਨੂੰ ਉਸ ਦੇ ਪੁੱਤਰ ਨੇ ਦੱਸਿਆ ਕਿ ਕੁਲਵੰਤ ਸਿੰਘ, ਮਿਲਖਾ ਸਿੰਘ ਅਤੇ ਕ੍ਰਿਸ਼ਨ ਸਿੰਘ ਤਿੰਨੋ ਭਰਾ ਵਾਸੀ ਨਵਾਂ ਸਲੇਮਸ਼ਾਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ । ਉਸ ਦਾ ਪੁੱਤਰ ਰਿੰਕੂ ਟੈਨਸ਼ਨ ’ਚ ਰਹਿਣ ਲੱਗ ਗਿਆ। ਜਿਸ ਕਾਰਨ 3 ਜੁਲਾਈ ਨੂੰ ਉਸਦੇ ਪੁੱਤਰ ਰਿੰਕੂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਬਿਆਨ ਦੇ ਆਧਾਰ ’ਤੇ ਉਪਰੋਕਤ ਤਿੰਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

Related Post