post

Jasbeer Singh

(Chief Editor)

crime

ਬਕਾਇਆ ਰਕਮ ਨਾ ਦੇਣ ਤੇ ਇਕ ਵਿਰੁੱਧ ਧੋਖਾਧੜੀ ਦਾ ਕੇਸ ਦਰਜ

post-img

ਬਕਾਇਆ ਰਕਮ ਨਾ ਦੇਣ ਤੇ ਇਕ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਨਾਭਾ, 9 ਜੁਲਾਈ 2025 : ਥਾਣਾ ਕੋਤਵਾਲੀ ਨਾਭਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 406, 420 ਆਈ. ਪੀ. ਸੀ. ਤਹਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਮੀਤ ਸਿੰਘ ਮਾਲਕ ਬੁੱਟਾ ਐਗਰੋ ਪਾਰਟਸ ਐਂਡ ਰਿਪੇਅਰਿੰਗ ਵਰਕਸ਼ਾਪ ਪਿੰਡ ਭੈਇਸਾ ਮਝੋਲਾ ਪੀਲੀਭੀਤ ਯੂ. ਪੀ. ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਟੇਕ ਚੰਦ ਪੁੱਤਰ ਓਮ ਪ੍ਰਕਾਸ਼ ਵਸੀ ਮਕਾਨ ਨੰ. 584 ਹੀਰਾ ਇੰਨਕਲੇਵ ਪੁੱਡਾ ਕਲੋਨੀ ਨਾਭਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਵੱਖ-ਵੱਖ ਤਰੀਕਾਂ ਨੂੰ ਉਸ ਕੋਲੋਂ ਕੰਬਾਇਨ ਦੇ ਸਪੇਅਰ ਪਾਰਟਸ ਦਾ ਸਮਾਨ ਖ੍ਰੀਦ ਕੇ ਬਕਾਇਆ ਰਹਿੰਦੀ ਰਕਮ 23,52,567 ਰੁਪਏ ਨਾ ਮੋੜ ਕੇ ਉਸ ਨਾਲ ਧੋਖਾਧੜੀ ਕੀਤੀ ਹੈ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post