post

Jasbeer Singh

(Chief Editor)

Punjab

ਸਿ਼ਮਲਾ ਦੇ ਰੋਹੜੂ ਵਿਖੇ ਵਾਪਰੇ ਸੜਕੀ ਹਾਦਸੇ ਵਿਚ ਜੋੜੇ ਦੀ ਮੌਤ ਤੇ ਬੇਟੀ ਲਾਪਤਾ

post-img

ਸਿ਼ਮਲਾ ਦੇ ਰੋਹੜੂ ਵਿਖੇ ਵਾਪਰੇ ਸੜਕੀ ਹਾਦਸੇ ਵਿਚ ਜੋੜੇ ਦੀ ਮੌਤ ਤੇ ਬੇਟੀ ਲਾਪਤਾ ਸਿ਼ਮਲਾ : ਭਾਰਤ ਦੇਸ਼ ਦੇ ਹਿਮਾਚਲ ਪ੍ਰਦੇਸ਼ ਦੇ ਸਿ਼਼ਮਲਾ ਜਿ਼ਲ੍ਹੇ ਦੇ ਰੋਹੂੜ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਨੌਜਵਾਨ ਜੋੜੇ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ ਬੇਟੀ ਅਜੇ ਵੀ ਨਦੀ ਵਿੱਚ ਲਾਪਤਾ ਹੈ। ਰੋਹੜੂ ਪੁਲਸ ਵਲੋਂ ਬੀਤੇ ਦਿਨੀਂ ਸਰਚ ਅਭਿਆਨ ਚਲਾਇਆ ਗਿਆ ਸੀ ਅਤੇ ਹਨੇਰਾ ਹੋਣ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਦੁਬਾਰਾ ਬੱਚੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸਿ਼ਮਲਾ ਤੋਂ 100 ਕਿਲੋਮੀਟਰ ਦੂਰ ਰੋਹੜੂ ਦੇ ਜੁਬਲ ਸਬ-ਡਿਵੀਜ਼ਨ ਅਧੀਨ ਭਾਲੂ ਕਿਆਰ ਨੇੜੇ ਝਾਲਟਾ ਪਿੰਡ ‘ਚ ਵਾਪਰੀ। ਰੋਹੜੂ ਨੰਬਰ ਦੀ ਕਾਰ ਇੱਥੇ ਹਾਦਸਾਗ੍ਰਸਤ ਹੋ ਗਈ। ਇੱਥੇ ਬੇਕਾਬੂ ਕਾਰ ਪੱਬਰ ਨਦੀ ਵਿੱਚ ਡਿੱਗ ਗਈ ਅਤੇ ਪਤੀ-ਪਤਨੀ ਦੀ ਮੌਤ ਹੋ ਗਈ। ਕਾਰ ਵਿੱਚ ਡੇਢ ਸਾਲ ਦੀ ਬੱਚੀ ਵੀ ਮੌਜੂਦ ਸੀ, ਜੋ ਪਾਣੀ ਵਿੱਚ ਵਹਿ ਗਈ।

Related Post