post

Jasbeer Singh

(Chief Editor)

Punjab

ਖਸਤਾ ਹਾਲ 100 ਸਾਲ ਪੁਰਾਣੀ 5 ਮੰਜ਼ਿਲਾ ਇਮਾਰਤ ਅਚਾਨਕ ਢਹੀ

post-img

ਖਸਤਾ ਹਾਲ 100 ਸਾਲ ਪੁਰਾਣੀ 5 ਮੰਜ਼ਿਲਾ ਇਮਾਰਤ ਅਚਾਨਕ ਢਹੀ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿੱਚ ਇੱਕ 100 ਸਾਲ ਪੁਰਾਣੀ 5 ਮੰਜਿਲਾ ਖਸਤਾ ਹਾਲ ਇਮਾਰਤ ਅਚਾਨਕ ਢਹਿ ਗਈ। ਉਕਤ ਖਸਤਾ ਹਾਲ ਇਮਾਰਤ ਸਬੰਧੀ ਕਈ ਵਾਰ ਗੁਆਂਢੀਆਂ ਵਲੋਂ ਇਮਾਰਤ ਮਾਲਕ ਨੂੰ ਮੁਰੰਮਤ ਕਰਵਾਉਣ ਲਈ ਕਿਹਾ ਸੀ ਪਰ ਅੱਜ ਇਮਾਰਤ ਡਿੱਗਣ ਕਾਰਨ ਇੱਕ ਔਰਤ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਏ ।ਇਸ ਹਾਦਸੇ ਸਬੰਧੀ ਪ੍ਰਿੰਸ ਨੇ ਦੱਸਿਆ ਕਿ ਉਹ ਮੁਹੱਲੇ ਵਿੱਚ ਰਹਿੰਦਾ ਹੈ।ਗੁਆਂਢੀਆਂ ਦੀ ਇਮਾਰਤ ਕਾਫੀ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ ਉਨ੍ਹਾਂ ਨੂੰ ਕਈ ਵਾਰ ਸਿ਼ਕਾਇਤ ਕੀਤੀ ਪਰ ਇਮਾਰਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅੱਜ ਉਸ ਦੀ ਪਤਨੀ ਅਤੇ ਪੁੱਤਰ ਘਰ ਦੇ ਦਰਵਾਜ਼ੇ ’ਤੇ ਖੜ੍ਹੇ ਸਨ ਤੇ ਜਿਵੇਂ ਹੀ ਇਮਾਰਤ ਡਿੱਗਣੀ ਸ਼ੁਰੂ ਹੋਈ ਉਹ ਆਪ ਹੀ ਬਾਹਰ ਗਲੀ ਵਿੱਚ ਭੱਜ ਗਿਆ। ਉਸਦੀ ਪਤਨੀ ਬੱਚੇ ਨੂੰ ਲੈ ਕੇ ਉਸਦੇ ਪਿੱਛੇ ਭੱਜੀ । ਇਸ ਦੌਰਾਨ ਇਮਾਰਤ ਦਾ ਮਲਬਾ ਉਸ ਦੀ ਪਤਨੀ ਅਤੇ ਬੱਚੇ `ਤੇ ਡਿੱਗ ਪਿਆ।

Related Post