
ਨਾਭਾ ਬਲਾਕ ਦੇ ਪਿੰਡ ਰੋਹਟੀ ਮੌੜਾਂ ਦੇ ਨੌਜਵਾਨਾਂ ਦਾ ਵੱਡਾ ਉਪਰਾਲਾ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ
- by Jasbeer Singh
- June 10, 2025

ਨਾਭਾ ਬਲਾਕ ਦੇ ਪਿੰਡ ਰੋਹਟੀ ਮੌੜਾਂ ਦੇ ਨੌਜਵਾਨਾਂ ਦਾ ਵੱਡਾ ਉਪਰਾਲਾ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ ਨਾਭਾ, 10 ਜੂਨ : ਪਾਰਾ ਸਿਖਰਾਂ ਤੇ 45 ਡਿਗਰੀ ਹੋਣ ਕਰਕੇ ਪੰਜਾਬ ਵਿੱਚ ਪੈ ਰਹੀ ਹੈ ਅੰਤਾਂ ਦੀ ਗਰਮੀ ਇਸ ਦੇ ਮੱਦੇ ਨਜ਼ਰ ਨਾਭਾ ਬਲਾਕ ਦੇ ਪਿੰਡ ਰੋਹਟੀ ਮੌੜਾ ਦੇ ਨੌਜਵਾਨਾਂ ਨੇ ਕੀਤਾ ਵੱਡਾ ਉਪਰਾਲਾ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ,ਇਸ ਮੌਕੇ ਸੁਰਿੰਦਰ ਸਿੰਘ ਸਰਪੰਚ ਰੋਹਟੀ ਮੌੜਾ ਨੇ ਕਿਹਾ ਕਿ ਗਰਮੀ ਹੱਦ ਤੋਂ ਵੱਧ ਪੈ ਰਹੀ ਹੈ ਇਸ ਕਰਕੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ ਹੈ ਇਸ ਵਿੱਚ ਰੋਹਟੀ ਮੋੜਾਂ ਨਗਰ ਨਿਵਾਸੀਆਂ ਦਾ ਵੱਡਾ ਸਹਿਯੋਗ ਹੈ, ਉਸ ਤੋਂ ਵੀ ਵੱਡਾ ਸਹਿਯੋਗ ਇਹਨਾਂ ਨੌਜਵਾਨਾਂ ਦਾ ਜੋ ਇੰਨੀ ਗਰਮੀ ਵਿੱਚ ਸੇਵਾ ਕਰ ਰਹੇ ਹਨ ਇਸ ਮੌਕੇ ਰਾਹਗੀਰਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ,ਇਸ ਮੌਕੇ ਸਰਪੰਚ ਸੁਰਿੰਦਰ ਸਿੰਘ ਤੋਂ ਇਲਾਵਾ ਲਵਦੀਪ ਸਿੰਘ, ਮਨਜੋਤ ਸਿੰਘ ,ਜਤਿਨ ਜੋਤ ਸਿੰਘ ,ਮਨਵੀਰ ਸਿੰਘ ,ਸੁਖਪ੍ਰੀਤ ਸਿੰਘ ,ਹਰਦੀਪ ਸਿੰਘ ,ਲਖਵਿੰਦਰ ਸਿੰਘ ,ਅਨਮੋਲ ਸਿੰਘ ,ਇਮਰਾਨ ਖਾਨ ਆਦਿ ਸ਼ਾਮਿਲ ਸਨ..