
ਸ੍ਰੀ ਕੇਦਾਰਨਾਥ ਮੰਦਿਰ ਵਿਖੇ 56 ਫੁੱਟ ਉਚੀ ਮਹਾਦੇਵ ਦੀ ਮੂਰਤੀ ਸਥਾਪਿਤ ਹੋਣ ਦੀ ਖੁਸ਼ੀ ’ਚ ਕਰਵਾਇਆ ਗਿਆ ਜੰਗਮ
- by Jasbeer Singh
- May 7, 2024

ਪਟਿਆਲਾ, 7 ਮਈ (ਜਸਬੀਰ)-ਰਾਜਪੁਰਾ ਰੋਡ ਸਥਿਤ ਸ੍ਰੀ ਕੇਦਾਰ ਨਾਥ ਵਿਖੇ ਭੋਲੇ ਨਾਥ ਜੀ ਦੀ 56 ਫੁੱਟ ਦੀ ਮੂਰਤੀ, 9 ਫੁੱਟ ਦੀ ਨੰਦੀ ਜੀ ਅਤੇ 3 ਫੁੱਟ ਦੇ ਕਛੂਆ ਜੀ ਦੀ ਪ੍ਰਤਿਮਾ ਸਥਾਪਿਤ ਹੋਣ ਦੀ ਖੁਸ਼ੀ ਵਿਚ ਸੁਧਾਰ ਸਭਾ ਸ੍ਰੀ ਕੇਦਾਰਨਾਥ ਵਲੋਂ ਜੰਗਮ ਕਰਵਾਇਆ ਗਿਆ, ਜਿਸ ਵਿਚ ਟੱਲੀਆਂ ਵਾਲੇ ਬਾਬਿਆਂ ਨੇ ਬੜੀ ਹੀ ਧੂਮ ਧਾਮ ਨਾਲ ਜੰਗਮ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਪਟਿਆਲਾ ਸ਼ਹਿਰ ਦੇ ਭਗਤ ਪਹੁੰਚੇ। ਸੁਧਾਰ ਸਭਾ ਦੇ ਪ੍ਰਧਾਨ ਮਿਥੁਨ ਕੁਮਾਰ ਨੇ ਦੱਸਿਆ ਕਿ ਇਹ ਜੰਗਮ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ (ਰਜਿ:) ਅਤੇ ਸ਼ਹਿਰ ਵਾਸੀਆਂ, ਕਾਲੋਨੀ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਸਭਾ ਸਰਪ੍ਰਸਤ ਸਤਨਾਮ ਹਸੀਜਾ ਐਂਡ ਸਨਜ਼ ਦਾ ਦਿਲੋਂ ਧੰਨਵਾਦ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਤੋਂ ਹਿਲਾਵਾ ਸੁਧਾਰ ਸਭਾ ਵਲੋਂ ਇਹ ਮੂਰਤੀਆਂ ਬਣਾਉਣ ਵਾਲੇ ਕਾਰੀਗਰਾਂ ਵੀ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਮਿਥੁਨ ਕੁਮਾਰ ਨੇ ਦੱਸਿਆ ਕਿ ਇਹ ਮੂਰਤੀਆਂ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ ਵਲੋਂ ਬਣਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਹਾਦੇਵ 56 ਫੁੱਟ ਦੀ ਮੂਰਤੀ ਸਥਾਪਿਤ ਹੋਣ ਤੋਂ ਬਾਅਦ ਇਹ ਮੰਦਿਰ ਤੀਰਥ ਸਥਾਨ ਬਣਦਾ ਜਾ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਮਹਾਦੇਵ ਦੇ ਦਰਸ਼ਨ ਕਰਨ ਲਈ ਮੰਦਿਰ ਵਿਚ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਜਾਣ ਵਾਲੇ ਰਾਹਗੀਰ ਵੀ ਵਿਸ਼ੇਸ਼ ਤੌਰ ’ਤੇ ਰੁਕ ਕੇ ਮੰਦਿਰ ਵਿਚ ਨਤਮਸਤਕ ਹੋਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਤੋਂ ਇਲਾਵਾ ਸੋਮਵਾਰ ਦੇ ਦਿਨ ਸੈਂਕੜੇ ਦੀ ਗਿਣਤੀ ਵਿਚ ਭਗਤ ਮੰਦਿਰ ਵਿਚ ਪਹੁੰਚ ਕੇ ਮਹਾਦੇਵ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸ ਮੌਕੇ ਧਾਰਮਿਕ ਹਸਤੀ ਸੰਜੀਵ ਗੁਰੂ ਜੀ ਮਹਾਰਾਜ ਨੇ ਵੀ ਸਤਨਾਮ ਹਸੀਜਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸਤਨਾਮ ਹਸੀਜਾ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੋਲਤ ਪਟਿਆਲਵੀਆਂ ਨੂੰ ਮਹਾਦੇਵ ਦੀ ਇੰਨੀ ਸੁੰਦਰ ਮੂਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਰਾਮਾ ਪੰਡਿਤ, ਅਮਰਜੀਤ ਪੰਡਿਤ, ਰਾਮ ਲਾਲ ਗੋਇਲ, ਸੁਸ਼ੀਲ ਕੁਮਾਰ, ਸੁਰਿੰਦਰ ਕੁਮਾਰ ਪਾਠਕ, ਅਸ਼ਵਨੀ ਪੰਡਿਤ, ਮਹੇਸ਼ ਹਸੀਜਾ, ਇੰਦਰ ਪਤੀ, ਹਰੀ ਸਿੰਘ ਚੌਹਾਨ, ਮਨੋਜ ਰਾਜਨ, ਜੀ. ਐਲ. ਗਰਗ, ਲੱਖੀ ਰਾਮ, ਰਣਜੀਤ ਸਿੰਘ ਚੰਢੋਕ, ਬਾਬਾ ਰਾਮ, ਦਲੀਪ ਸਿੰਘ, ਸੁਦੇਸ਼ ਰਾਣੀ ਸ਼ਰਮਾ, ਸ਼੍ਰੀਮਤੀ ਮਹੇਸ਼ ਹਸੀਜਾ, ਜੁਗਨੂੰ ਕੁਮਾਰ, ਉਮੇਸ਼ ਕੁਮਾਰ, ਸ਼ੀਸ਼ਪਾਲ ਮਿੱਤਲ, ਵਿਨੋਦ ਬਾਂਸਲ, ਵਿੱਕੀ ਪੇਂਟਰ, ਲੱਕੀ, ਬੋਨੀ, ਕਾਲੂ, ਬਿੰਟੂ, ਮਦਨ, ਗੋਪਾਲ, ਪੂਰਨ, ਇਕਬਾਲ ਸਿੰਘ, ਵਿੱਕੀ ਆਟੋ, ਦਲੀਪ ਸਿੰਘ, ਮੱਖਣ ਹਲਵਾਈ ਆਦਿ ਸ਼ਾਮਲ ਸਨ।