post

Jasbeer Singh

(Chief Editor)

Punjab

ਅੰਮ੍ਰਿਤਸਰ ਦੇ ਪਿੰਡ ਜੈਂਤੀਪੁਰ ਵਿਖੇ ਵਿਦੇਸ਼ ’ਚ ਰਹਿੰਦੇ ਇੱਕ ਪਰਿਵਾਰ ਦੇ ਘਰ ’ਚ ਦੇਰ ਰਾਤ ਹੋਇਆ ਹਮਲਾ

post-img

ਅੰਮ੍ਰਿਤਸਰ ਦੇ ਪਿੰਡ ਜੈਂਤੀਪੁਰ ਵਿਖੇ ਵਿਦੇਸ਼ ’ਚ ਰਹਿੰਦੇ ਇੱਕ ਪਰਿਵਾਰ ਦੇ ਘਰ ’ਚ ਦੇਰ ਰਾਤ ਹੋਇਆ ਹਮਲਾ ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਜੈਂਤੀਪੁਰ ਵਿਖੇ ਵਿਦੇਸ਼ ’ਚ ਰਹਿੰਦੇ ਇੱਕ ਪਰਿਵਾਰ ਦੇ ਘਰ ’ਚ ਦੇਰ ਰਾਤ ਹਮਲਾ ਹੋਇਆ। ਜਿਸ ਸਮੇਂ ਚੋਰਾਂ ਨੇ ਘਰ ’ਤੇ ਹਮਲਾ ਕੀਤਾ ਸੀ ਉਸ ਸਮੇਂ ਘਰ ’ਚ ਇੱਕ ਮਹਿਲਾ ਸੀ। ਜਿਸ ’ਤੇ ਇਹ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਦੱਸ ਦਈਏ ਕਿ ਪੀੜਤ ਮਹਿਲਾ ਦੇ ਰੌਲਾ ਪਾਉਣ ਮਗਰੋਂ ਪਿੰਡਵਾਸੀ ਇੱਕਠਾ ਹੋ ਗਏ। ਜਿਸ ਤੋਂ ਬਾਅਦ ਚੋਰ ਭੀੜ ਵੇਖ ਕੇ ਫਰਾਰ ਹੋ ਗਿਆ। ਪੀੜਤ ਮਹਿਲਾ ਦਾ ਬੇਟਾ ਪਰਿਵਾਰ ਦੇ ਨਾਲ ਪੁਰਤਗਾਲ ’ਚ ਰਹਿੰਦਾ ਹੈ, ਜਿਸ ਹਮਲਾਵਰ ਵੱਲੋਂ ਘਰ ’ਤੇ ਹਮਲਾ ਕੀਤਾ ਗਿਆ ਸੀ ਉਹ ਪਿੰਡ ਦਾ ਹੀ ਨਿਕਲਿਆ ਹੈ।ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਹਰਭੇਜ ਸਿੰਘ ਦੀਪੂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

Related Post