ਇਕ ਵਿਅਕਤੀ ਨੇ ਕੀਤਾ ਤਿੰਨ ਵਿਅਕਤੀਆਂ ਨਾਲ ਬੇਦਰਦੀ ਨਾਲ ਕਤਲ ਸੋਨੀਪਤ, 25 ਮਈ 2026 : ਹਰਿਆਣਾ ਦੇ ਜਿਲਾ ਸੋਨੀਪਤ ਵਿਖੇ ਬਣੇ ਟੀ. ਡੀ. ਆਈ. ਸਿਟੀ ਦੇ ਬੀ. ਪੀ. ਐਲ. ਫਲੈਟਾਂ ਵਿਚ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਕੌਣ ਹਨ ਤਿੰਨੋਂ ਜਣੇ ਮਿਲੀ ਜਾਣਕਾਰੀ ਅਨੁੁਸਾਰ ਹਰਿਆਣਾ ਦੇ ਜਿਲਾ ਸੋਨੀਪਤ ਵਿਖੇ ਬਣੇ ਟੀ. ਡੀ. ਆਈ. ਸਿਟੀ ਦੇ ਬੀ. ਪੀ. ਐਲ. ਫਲੈਟਾਂ ਵਿਚ ਜੋ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ ਦੀ ਪਛਾਣ ਵਿਜੈ, ਸੁਨੀਤਾ ਜੋ ਕਿ ਪਤੀ-ਪਤਨੀ ਹਨ ਤੇ ਇਕ ਹੋਰ ਔਰਤ ਸਵਾਤੀ ਦੇ ਤੌਰ ਤੇ ਹੋਈ ਹੈ । ਕੀ ਹੈ ਪੂਰਾ ਮਾਮਲਾ ਸੂਚਨਾ ਮੁਤਾਬਕ ਸੋਨੀਪਤ ਜਿ਼ਲ੍ਹੇ ਦੇ ਕੁੰਡਲੀ ਥਾਣਾ ਖੇਤਰ ਵਿੱਚ ਸਥਿਤ ਟੀ. ਡੀ. ਆਈ. ਸਿਟੀ ਦੇ ਬੀ. ਪੀ. ਐਲ. ਫਲੈਟਾਂ ਵਿੱਚ ਦੇਰ ਰਾਤ ਹੋਏ ਤੀਹਰੇ ਕਤਲ ਕਾਰਨ ਜਿਥੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ, ਉਥੇ ਜਾਣਕਾਰੀ ਅਨੁਸਾਰ ਇਹ ਕਤਲ ਇੱਕ ਸਿਰਫਿਰੇ ਨੇ ਤੇਜ਼ਧਾਰ ਹਥਿਆਰ ਨਾਲ ਕੀਤੇ ਜਾਣ ਦਾ ਪਤਾ ਲੱਗਿਆ ਹੈ। ਘਟਨਾ ਤੋਂ ਬਾਅਦ ਅਪਾਰਟਮੈਂਟਾਂ ਵਿੱਚ ਹਫੜਾ-ਦਫੜੀ ਮਚ ਗਈ, ਜਿਸ ਨਾਲ ਆਸ ਪਾਸ ਦੇ ਵਸਨੀਕ ਡਰ ਗਏ । ਸੂਚਨਾ ਮਿਲਣ `ਤੇ ਕੁੰਡਲੀ ਪੁਲਸ, ਸੀਨੀਅਰ ਜਿ਼ਲ੍ਹਾ ਅਧਿਕਾਰੀ ਅਤੇ ਐਫ. ਐਸ. ਐਲ. ਟੀਮ ਮੌਕੇ `ਤੇ ਪਹੁੰਚੀ ਅਤੇ ਸਬੂਤ ਇਕੱਠੇ ਕੀਤੇ । ਤਿੰਨਾਂ ਦੀਆਂ ਲਾਸ਼ਾਂ ਨੂੰ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਲਈ ਥਾਣਾ ਕੁੰਡਲੀ ਦੀ ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਅਪਰਾਧ ਬ੍ਰਹਮ ਪ੍ਰਕਾਸ਼ ਨਾਮ ਦੇ ਇੱਕ ਵਿਅਕਤੀ ਨੇ ਕੀਤਾ ਹੈ, ਜੋ ਬੀ. ਪੀ. ਐਲ. ਫਲੈਟਾਂ ਵਿੱਚ ਰਹਿੰਦਾ ਹੈ । ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ । ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਟੀ. ਡੀ. ਆਈ. ਦੇ ਬੀ. ਪੀ. ਐਲ. ਫਲੈਟਾਂ ਦੇ ਨਿਵਾਸੀ ਬ੍ਰਹਮ ਪ੍ਰਕਾਸ਼ ਨਾਮ ਦੇ ਇੱਕ ਵਿਅਕਤੀ ਨੇ ਇਹ ਘਿਨਾਉਣਾ ਅਪਰਾਧ ਕੀਤਾ ਹੈ । ਹਾਲਾਂਕਿ ਕਤਲ ਦੇ ਪਿੱਛੇ ਦਾ ਉਦੇਸ਼ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ । ਪੁਲਸ ਦੋਸ਼ੀ ਦੀ ਮਾਨਸਿਕ ਸਥਿਤੀ ਅਤੇ ਆਪਸੀ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ।
