post

Jasbeer Singh

(Chief Editor)

Crime

ਪ੍ਰਵਾਸੀ ਵਿਅਕਤੀ ਨੇ ਕੀਤਾ ਆਪਣੇ ਦੋਸਤਾਂ ਨਾਲ ਮਿਲ ਕੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ

post-img

ਪ੍ਰਵਾਸੀ ਵਿਅਕਤੀ ਨੇ ਕੀਤਾ ਆਪਣੇ ਦੋਸਤਾਂ ਨਾਲ ਮਿਲ ਕੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਸਥਿਤ ਐਨ. ਆਈ. ਟੀ. ਨਿੱਜੀ ਰੰਜਿਸ਼ ਦੇ ਚੱਲਦਿਆਂ ਕਾਲਜ ਨੇੜੇ ਨਹਿਰ ਕੋਲ ਇਕ ਪ੍ਰਵਾਸੀ ਵਿਅਕਤੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੇ ਭੱਜਣ ਦੌਰਾਨ ਇਕ ਪਿਸਤੌਲ ਵੀ ਜ਼ਮੀਨ ‘ਤੇ ਡਿੱਗ ਪਿਆ ਸੀ ਜਿਸ ਦੀ ਫੋਟੋ ਵੀ ਵਾਇਰਲ ਹੋ ਗਈ ਸੀ । ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਪਿਸਤੌਲ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐਨ. ਆਈ. ਟੀ. ਕਾਲਜ ਨੇੜੇ ਨਹਿਰ ਕੋਲ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ ਹੈ । ਜਦੋਂ ਉਹ ਪਹੁੰਚਿਆ ਤਾਂ ਦੋਵੇਂ ਧਿਰਾਂ ਉਥੇ ਨਹੀਂ ਸਨ। ਮੌਕੇ ਤੋਂ ਦੋ ਦੋਪਹੀਆ ਵਾਹਨ ਬਰਾਮਦ ਕੀਤੇ ਗਏ ਹਨ । ਜਾਣਕਾਰੀ ਅਨੁਸਾਰ ਰਾਜੇਸ਼ ਜੱਸਲ ਪੁੱਤਰ ਪ੍ਰਵੀਨ ਜੱਸਲ ਜੋ ਕਿ ਵਿਧੀਪੁਰ ਨੇੜੇ ਪੈਟਰੋਲ ਪੰਪ ‘ਤੇ ਕੰਮ ਕਰਦਾ ਹੈ, ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਾਜੇਸ਼ ਵਾਸੀ ਵਿਧੀਪੁਰ ਅਤੇ ਪ੍ਰਵਾਸੀ ਗੋਪੀ ਵਾਸੀ ਵਿਧੀਪੁਰ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਰਾਜੇਸ਼ ਆਪਣੇ ਕਿਸੇ ਦੋਸਤ ਨੂੰ ਮਿਲਣ ਆਇਆ ਹੋਇਆ ਸੀ ਅਤੇ ਗੋਪੀ ਨੂੰ ਇਸ ਗੱਲ ਦਾ ਪਤਾ ਲੱਗਾ। ਇਸ ’ਤੇ ਗੋਪੀ ਆਪਣੇ ਦੋਸਤਾਂ ਨਾਲ ਕਾਰ ’ਚ ਸਵਾਰ ਹੋ ਕੇ ਐਨ. ਆਈ. ਟੀ. ਕਾਲਜ ਦੇ ਕੋਲ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਸੂਤਰਾਂ ਨੇ ਦੱਸਿਆ ਕਿ ਜਦੋਂ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਰਹੇ ਸਨ ਤਾਂ ਉਨ੍ਹਾਂ ਦਾ ਇਕ ਪਿਸਤੌਲ ਸੜਕ ‘ਤੇ ਡਿੱਗ ਪਿਆ । ਹਮਲਾਵਰ ਪਿਸਤੌਲ ਉਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਐਸ. ਐਚ. ਓ. ਥਾਣਾ ਮਕਸੂਦਾਂ ਦੇ ਐਸ. ਐਚ. ਓ. ਬਿਕਰਮ ਸਿੰਘ ਨੇ ਕਿਹਾ ਕਿ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਫਿਲਹਾਲ ਦੋ ਦੋ ਪਹੀਆ ਵਾਹਨ ਜ਼ਬਤ ਕਰ ਲਏ ਹਨ। ਸੜਕ ‘ਤੇ ਡਿੱਗੀ ਪਿਸਤੌਲ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ।

Related Post

Instagram