post

Jasbeer Singh

(Chief Editor)

Latest update

ਪੰਜਾਬ ਦੇ ਸਰਕਾਰੀ ਅਦਾਰਿਆਂ `ਚ ਤਾਇਨਾਤ ਮੁਲਾਜ਼ਮਾਂ ਨੂੰ ਪੰਜ ਦਿਨਾਂ ਦੀ ਸਪੈਸ਼ਲ ਛੁੱਟੀ ਲਈ ਹੋਇਆ ਨੋਟੀਫਿਕੇਸ਼ਨ ਜਾਰੀ

post-img

ਪੰਜਾਬ ਦੇ ਸਰਕਾਰੀ ਅਦਾਰਿਆਂ `ਚ ਤਾਇਨਾਤ ਮੁਲਾਜ਼ਮਾਂ ਨੂੰ ਪੰਜ ਦਿਨਾਂ ਦੀ ਸਪੈਸ਼ਲ ਛੁੱਟੀ ਲਈ ਹੋਇਆ ਨੋਟੀਫਿਕੇਸ਼ਨ ਜਾਰੀ ਮੁਹਾਲੀ : ਪੰਜਾਬ ਦੇ ਸਰਕਾਰੀ ਦਫ਼ਤਰਾਂ, ਬੋਰਡ/ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ `ਚ ਕੰਮ ਕਰਦੇ ਸਮੂਹ ਦਿਵਿਆਂਗ ਮੁਲਾਜ਼ਮ ਹਰੇਕ ਕੈਲੰਡਰ ਸਾਲ `ਚ ਅਪੰਗਤਾ ਸਬੰਧੀ ਸਮਰੱਥਾ ਵਿਕਾਸ ਸਬੰਧੀ ਸੈਮੀਨਾਰਾਂ/ਵਰਕਸ਼ਾਪਾਂ `ਚ ਸ਼ਾਮਲ ਹੋਣ ਲਈ 5 ਦਿਨਾਂ ਦੀ ਸਪੈਸ਼ਲ ਕੈਜ਼ੂਅਲ ਲੀਵ ਦੇ ਹੱਕਦਾਰ ਹੋਣਗੇ। ਮੁਲਾਜ਼ਮ ਇਨ੍ਹਾਂ ਪੰਜ ਛੁੱਟੀਆਂ `ਚ ਇਕ ਛੁੱਟੀ ਵਿਸ਼ਵ ਅਪੰਗਤਾ ਦਿਵਸ ਜੋ ਕਿ 3 ਦਸੰਬਰ ਨੂੰ ਹੁੰਦਾ ਹੈ ਦੇ ਮੌਕੇ `ਤੇ, ਦੂਜੀ ਛੁੱਟੀ ਲੁਈਸ ਬ੍ਰੇਲ ਦੇ ਜਨਮ ਦਿਨ `ਤੇ 4 ਜਨਵਰੀ ਅਤੇ ਬਾਕੀ 3 ਛੁੱਟੀਆਂ ਸਹੂਲਤ ਅਨੁਸਾਰ ਸੈਮੀਨਾਰ/ਵਰਕਸ਼ਾਪ ਅਟੈਂਡ ਕਰਨ ਲਈ ਲੈ ਸਕਣਗੇ। ਚੀਫ ਸਕੱਤਰ ਪੰਜਾਬ ਅਨੁਰਾਗ ਵਰਮਾ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

Related Post